ਯੂਕ੍ਰੇਨ ਨੇ ਯੂਰੋ 2020 ਲਈ ਕੁਆਲੀਫਾਈ ਕੀਤਾ

10/15/2019 4:31:59 PM

ਪੈਰਿਸ— ਯੂਕ੍ਰੇਨ ਨੇ ਪੁਰਤਗਾਲ ਨੂੰ ਹਰਾ ਕੇ ਯੂਰੋ 2020 ਲਈ ਕੁਆਲੀਫਾਈ ਕਰ ਲਿਆ ਹੈ ਹਾਲਾਂਕਿ ਇਸ ਮੈਚ 'ਚ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਕਰੀਅਰ ਦਾ 700ਵਾਂ ਗੋਲ ਦਾਗਿਆ। ਸੋਫੀਆ 'ਚ ਦੂਜੇ ਮੈਚ 'ਚ ਇੰਗਲੈਂਡ ਨੇ ਬੁਲਗਾਰੀਆ ਨੂੰ ਹਰਾਇਆ ਪਰ ਮੇਜ਼ਬਾਨ ਪ੍ਰਸ਼ੰਸਕਾਂ ਨੇ ਇੰਗਲੈਂਡ ਦੇ ਖਿਡਾਰੀਆਂ 'ਤੇ ਨਸਲਵਾਦੀ ਟਿੱਪਣੀਆਂ ਕੀਤੀਆਂ। ਯੂਕ੍ਰੇਨ ਤੋਂ ਪਹਿਲਾਂ ਪੋਲੈਂਡ, ਰੂਸ, ਇਟਲੀ ਅਤੇ ਬੈਲਜੀਅਮ ਵੀ 12 ਜੂਨ ਤੋਂ ਸ਼ੁਰੂ ਹੋ ਰਹੇ ਯੂਰੋ ਕੱਪ ਫੁੱਟਬਾਲ 'ਚ ਜਗ੍ਹਾ ਬਣਾ ਚੁੱਕੇ ਹਨ। ਗਰੁੱਪ-ਏ ਦੀ ਚੋਟੀ ਦੀ ਟੀਮ ਇੰਗਲੈਂਡ ਨੂੰ ਅਜੇ ਇੰਤਜ਼ਾਰ ਕਰਨਾ ਹੋਵੇਗ। ਬੁਲਗਾਰੀਆਂ ਨੂੰ 6-0 ਨਾਲ ਹਰਾਉਣ ਦੇ ਬਾਵਜੂਦ ਅਜੇ ਉਹ ਕੁਆਲੀਫਾਈ ਨਹੀਂ ਕਰ ਸਕਾ ਹੈ। ਇਸ ਮੈਚ 'ਚ ਘਰੇਲੂ ਦਰਸ਼ਕਾਂ ਨੇ ਦੋ ਵਾਰ ਨਸਲਵਾਦੀ ਨਾਅਰੇ ਲਾਏ ਜਿਸ ਕਾਰਨ ਮੈਚ ਰੋਕਣਾ ਪਿਆ। ਇੰਗਲੈਂਡ ਫੁੱਟਬਾਲ ਸੰਘ ਨੇ ਤਾਂ ਫੀਫਾ ਤੋਂ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ। ਇਸ ਵਿਚਾਲੇ ਫਰਾਂਸ ਅਤੇ ਤੁਰਕੀ ਵਿਚਾਲੇ ਚਲ ਰਹੇ ਸਿਆਸੀ ਤਣਾਅ ਦੀ ਪਿੱਠਭੂਮੀ  'ਚ ਖੇਡਿਆ ਗਿਆ ਮੈਚ ਡਰਾਅ ਰਿਹਾ।


Tarsem Singh

Content Editor

Related News