ਉਦਯਨ ਮਾਨੇ ਨੇ ਦਿੱਲੀ-ਐੱਨ. ਸੀ. ਆਰ. ਓਪਨ ਗੋਲਫ ਚੈਂਪੀਅਨਸ਼ਿਪ ਜਿੱਤੀ
Saturday, Mar 20, 2021 - 10:44 AM (IST)

ਗੁਰੂਗ੍ਰਾਮ (ਭਾਸ਼ਾ)– ਪਿਛਲੇ ਕਾਫੀ ਸਮੇਂ ਤੋਂ ਲੈਅ ਹਾਸਲ ਕਰਨ ਲਈ ਜੂਝ ਰਹੇ ਪੁਣੇ ਦੇ ਗੋਲਫਰ ਉਦਯਨ ਮਾਨੇ ਨੇ ਦਿੱਲੀ-ਐੱਨ. ਸੀ. ਆਰ. ਓਪਨ ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਸ਼ੁੱਕਰਵਾਰ ਨੂੰ ਆਪਣੇ ਨਾਂ ਕਰ ਲਿਆ।
ਇਸ 30 ਸਾਲਾ ਖਿਡਾਰੀ ਨੇ 14 ਅੰਡਰ 274 ਦੇ ਸਕੋਰ ਦੇ ਨਾਲ ਪੀ. ਜੀ. ਟੀ. ਆਈ. ਦਾ ਆਪਣਾ 11ਵਾਂ ਖਿਤਾਬ ਜਿੱਤਿਆ। ਮਾਨੇ ਨੇ 2020-21 ਸੈਸ਼ਨ ਦਾ ਆਪਣਾ ਤੀਜਾ ਖਿਤਾਬ ਜਿੱਤਿਆ, ਜਿਸ ਨਾਲ ਉਸਦੀ ਮੌਜੂਦਾ ਰੈਂਕਿੰਗ 320 ਵਿਚ ਕਾਫੀ ਸੁਧਾਰ ਹੋਵੇਗਾ ਤੇ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨ ਦੀਆਂ ਉਸਦੀਆਂ ਉਮੀਦਾਂ ਵਧਣਗੀਆਂ।
ਗੁਰੂਗ੍ਰਾਮ ਦਾ ਸ਼ਿਵੇਂਦ੍ਰ ਸਿੰਘ ਸਿਸੋਦੀਆ 12 ਅੰਡਰ 276 ਦੇ ਸਕੋਰ ਨਾਲ ਕਰੀਅਰ ਦਾ ਸਰਵਸ੍ਰੇਸ਼ਠ ਦੂਜਾ ਸਥਾਨ (ਸਾਂਝੇ ਤੌਰ ’ਤੇ) ਹਾਸਲ ਕੀਤਾ। ਬੈਂਗਲੁਰੂ ਦਾ ਚਿੱਕਾਰੰਗੱਪਾ (68) ਤੇ ਪਟਨਾ ਦਾ ਅਮਨ ਰਾਜ (69) ਵੀ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੇ। ਆਡਰ ਆਫ ਮੈਰਿਟ ਵਿਚ ਚੋਟੀ ’ਤੇ ਚੱਲ ਰਿਹਾ ਕਰਣਦੀਪ ਕੋਛੜ (67) 11 ਅੰਡਰ 277 ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਿਹਾ।