ਅੰਡਰ-19 ਵਿਸ਼ਵ ਕੱਪ : ਭਾਰਤ ਨੇ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ

Monday, Jan 20, 2020 - 12:24 AM (IST)

ਅੰਡਰ-19 ਵਿਸ਼ਵ ਕੱਪ : ਭਾਰਤ ਨੇ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ

ਬਲੋਮਫੋਂਟੇਨ— ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (59), ਕਪਤਾਨ ਪ੍ਰਿਯਮ ਗਰਗ (56) ਤੇ ਵਿਕਟਕੀਪਰ ਧਰੁਵ ਜੁਰੇਲ (ਅਜੇਤੂ 52) ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਹਰਫਨਮੌਲਾ ਖੇਡ ਦਾ ਸ਼ਾਨਦਾਰ ਨਮੂਨਾ ਦਿਖਾਉਂਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਦਿਆ ਚਾਰ ਵਿਕਟਾਂ 'ਤੇ 297 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਨੂੰ 45.2 ਓਵਰਾਂ 'ਚ 207 ਦੌੜਾਂ 'ਤੇ ਢੇਰ ਕਰ ਦਿੱਤਾ।

PunjabKesari
ਸਪਿਨ ਗੇਂਦਬਾਜ਼ਾਂ ਸ਼ਿਦੇਸ਼ ਵੀਰ ਤੇ ਰਵੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਦੇ ਲਈ ਗਰਗ ਨੇ 72 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ ਜਦਕਿ ਜਾਇਸਵਾਲ ਨੇ 74 ਗੇਂਦਾਂ ਦੀ ਪਾਰੀ 'ਚ 8 ਚੌਕੇ ਲਗਾਏ। ਮੈਨ ਆਫ ਦਿ ਮੈਚ ਸਿਦੇਸ਼ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਸਕੋਰ ਨੂੰ 297 ਦੌੜਾਂ ਤਕ ਪਹੁੰਚਾਉਣ 'ਚ ਅਹਿਮ ਭੂਮੀਕਾ ਨਿਭਾਈ। ਉਸ ਨੇ 27 ਗੇਂਦਾਂ 'ਚ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਦੀ ਅਜੇਤੂ ਪਾਰੀ ਖੇਡੀ।


author

Gurdeep Singh

Content Editor

Related News