2005 ਭਾਰਤ ਦੌਰੇ 'ਤੇ 2 ਨੌਜਵਾਨ ਕ੍ਰਿਕਟਰਾਂ ਨੇ ਸਿਖਾਇਆ ਸੀ ਸਾਨੂੰ ਸਬਕ : ਇੰਜ਼ਮਾਮ ਉਲ ਹਕ

Saturday, Jun 27, 2020 - 12:26 PM (IST)

2005 ਭਾਰਤ ਦੌਰੇ 'ਤੇ 2 ਨੌਜਵਾਨ ਕ੍ਰਿਕਟਰਾਂ ਨੇ ਸਿਖਾਇਆ ਸੀ ਸਾਨੂੰ ਸਬਕ : ਇੰਜ਼ਮਾਮ ਉਲ ਹਕ

ਸਪੋਰਟਸ ਡੈਸਕ : ਭਾਰਤ ਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਮੈਚ ਹੁੰਦਾ ਹੈ ਤਾਂ ਇਹ ਦੋਵੇਂ ਟੀਮਾਂ ਲਈ 'ਕਰੋ ਜਾਂ ਮਰੋ' ਵਰਗਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਿਆਸੀ ਸਬੰਧ ਚੰਗੇ ਨਹੀਂ ਹਨ ਤੇ ਇਸੇ ਕਾਰਨ ਦੋਵੇਂ ਟੀਮਾਂ ਵਿਚਾਲੇ ਦੋ ਪੱਖੀ ਸੀਰੀਜ਼ ਖਤਮ ਹੋ ਗਈ ਹੈ। 2008 ਵਿਚ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਭਾਰਤ ਦੌਰੇ 'ਤੇ ਆਉਂਦੀ ਸੀ ਤੇ ਭਾਰਤੀ ਟੀਮ ਗੁਆਂਢੀ ਮੁਲਕ ਦੇ ਦੌਰੇ 'ਤੇ ਜਾਂਦੀ ਸੀ। 2005 ਵਿਚ ਪਾਕਿਸਤਾਨ ਕ੍ਰਿਕਟ ਟੀਮ ਭਾਰਤ ਦੌਰੇ 'ਤੇ ਆਈ ਸੀ ਤੇ ਦੋਵੇਂ ਟੀਮਾਂ ਵਿਚਾਲੇ ਮੋਹਾਲੀ ਵਿਚ ਟੈਸਟ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਨੂੰ ਲੈ ਕੇ ਕਪਤਾਨ ਇੰਜ਼ਮਾਮ ਉਲ ਹਕ ਨੇ ਇਕ ਖਾਸ ਕਿੱਸਾ ਸ਼ੇਅਰ ਕੀਤਾ ਹੈ। 

PunjabKesari

ਦਰਅਸਲ, ਇਕ ਵਾਰ ਭਾਰਤ ਨੇ ਪਾਕਿਸਤਾਨ ਨੂੰ ਪਾਕਿਸਤਾਨ ਵਿਚ ਟੈਸਟ ਸੀਰੀਜ਼ 2-1 ਨਾਲ ਹਰਾਈ ਸੀ। ਇਸ ਲਈ ਸਾਡੇ ਕੋਲ ਭਾਰਤ ਵਿਚ ਉਨ੍ਹਾਂ ਦੀ ਧਰਤੀ 'ਤੇ ਭਾਰਤ ਨੂੰ ਹਰਾ ਕੇ ਬਦਲਾ ਲੈਣ ਦਾ ਮੌਕਾ ਸੀ ਪਰ ਟੀਮ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਖੇਡ ਰਹੀ ਸੀ। ਇਸ ਸੀਰੀਜ਼ ਤੋਂ ਕਰੀਬ 15 ਸਾਲ ਬਾਅਦ ਉਸ ਸਮੇਂ ਦੇ ਪਾਕਿਸਤਾਨ ਟੀਮ ਦੇ ਕਪਤਾਨ ਇੰਜ਼ਮਾਮ ਨੇ ਦੱਸਿਆ ਹੈ ਕਿ ਕਿਵੇਂ 2 ਨੌਜਵਾਨ ਖਿਡਾਰੀਆਂ ਨੇ ਉਸ  ਨੂੰ ਅਤੇ ਬਾਕੀ ਸੀਨੀਅਰ ਖਿਡਾਰੀਆਂ ਨੂੰ ਸਬਕ ਸਿਖਾਇਆ ਸੀ। ਪਾਕਿਸਤਾਨ ਉਸ ਮੈਚ ਵਿਚ ਮੁਸ਼ਕਿਲ ਸਥਿਤੀ ਵਿਚ ਸੀ, 50 ਦੌੜਾਂ ਦੀ ਲੀਡ ਦੇ ਨਾਲ ਪਾਕਿਸਤਾਨ ਨੇ 6 ਵਿਕਟਾਂ ਗੁਆ ਦਿੱਤੀਆਂਸੀ। ਅਜਿਹਾ ਲੱਗ ਰਿਹਾ ਸੀ ਕਿ ਭਾਰਤ ਆਸਾਨੀ ਨਾਲ ਆਖਰੀ ਦਿਨ ਜਿੱਤ ਜਾਵੇਗਾ ਪਰ ਪਾਕਿਸਤਾਨ ਵੱਲੋਂ 2 ਨੌਜਵਾਨ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਅਬਦੁਲ ਰਜ਼ਾਕ ਤੇ ਕਾਮਰਾਨ ਅਕਮਲ ਨੇ ਕਰੀਬ 200 ਦੌੜਾਂ ਦੀ ਸਾਂਝੇਦਾਰੀ ਨਿਭਾਈ ਤੇ ਟੀਮ ਇੰਡੀਆ ਨੂੰ ਜਿੱਤਣ ਨਹੀਂ ਦਿੱਤਾ।

ਰਜ਼ਾਕ-ਅਕਮਲ ਨੇ ਲਾਇਆ ਸੀ ਸੈਂਕੜਾ
PunjabKesari
ਅਕਮਲ ਨੇ ਸੈਂਕੜਾ ਲਾਇਆ ਸੀ, ਜਦਿਕ ਅਬਦੁਲ ਰਜ਼ਾਕ ਨੇ ਅਧਰ ਸੈਂਕੜਾ ਲਾਇਆ ਸੀ। ਇੰਜ਼ਮਾਮ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਨੇ ਮੈਨੂੰ, ਯੂਨਿਸ ਖਾਨ ਤੇ ਮੁਹੰਮਦ ਯੂਸਫ ਵਰਗੇ ਸੀਨੀਅਰ ਕ੍ਰਿਕਟਰਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਜਦੋਂ ਜੂਨੀਅਰ ਕ੍ਰਿਕਟਰ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ ਤਾਂ ਸੀਨੀਅਰ ਕਿਉਂ ਨਹੀਂ। ਇਹ ਕ੍ਰਿਕਟ ਵਿਚ ਕਈ ਵਾਰ ਹੋਇਆਹੈ ਤੇ ਸਾਡੇ ਲਈ ਟੈਸਟ ਮੈਚ ਬਚਾਇਆ ਸੀ। 


author

Ranjit

Content Editor

Related News