ਦੋ ਰੋਜ਼ਾ ਕਬੱਡੀ ਕੱਪ 12 ਤੋਂ

02/08/2018 3:31:33 AM

ਕੁਰਾਲੀ (ਬਠਲਾ)- ਪਿੰਡ ਰੋਡ ਮਾਜਰਾ ਅਤੇ ਚੱਕਲਾ ਦੇ ਬਾਬਾ ਗਾਜੀ ਦਾਸ ਕਲੱਬ ਸਵਰਗਵਾਸੀ ਕੈਪਟਨ ਕਿਰਪਾਲ ਸਿੰਘ ਕੰਗ ਦੀ ਯਾਦ ਵਿਚ ਦੋ ਰੋਜ਼ਾ ਕਬੱਡੀ ਕੱਪ 12 ਅਤੇ 13 ਫਰਵਰੀ ਨੂੰ ਪਿੰਡ ਚੱਕਲਾ ਵਿਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਕਬੱਡੀ ਕੱਪ ਵਿਚ ਵਰਲਡ ਕਬੱਡੀ ਕੱਪ ਖੇਡਣ ਵਾਲੀਆਂ ਪੰਜਾਬ ਦੀਆਂ ਨਾਮਵਰ ਟੀਮਾਂ ਦੇ ਖਿਡਾਰੀ ਹਿੱਸਾ ਲੈਣਗੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਅਤੇ ਜ਼ਿਲਾ ਕਬੱਡੀ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਦਵਿੰਦਰ ਸਿੰਘ ਬਜਾਜ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਖੇਡ ਮੇਲੇ ਦੇ ਪਹਿਲੇ ਦਿਨ 12 ਫਰਵਰੀ ਨੂੰ ਇਕ ਪਿੰਡ ਓਪਨ ਅਤੇ ਕੁੜੀਆਂ ਦੇ ਆਲ ਓਪਨ ਮੁਕਾਬਲੇ ਕਰਵਾਏ ਜਾਣਗੇ, ਜਦੋਂਕਿ 13 ਫਰਵਰੀ ਨੂੰ ਆਲ ਓਪਨ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਰੱਸਾ ਕੱਸੀ, ਬਜ਼ੁਰਗਾਂ ਦੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ 21 ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ।


Related News