ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਘਰ ਭੰਨਤੋੜ, ਲੰਡਾ ਗਰੁੱਪ ਨੇ ਮੰਗੀ ਸੀ 5 ਕਰੋੜ ਦੀ ਫਿਰੌਤੀ
Monday, May 20, 2024 - 01:54 PM (IST)

ਤਰਨਤਾਰਨ (ਰਮਨ ਚਾਵਲਾ) - ਇੰਗਲੈਂਡ ’ਚ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਪਾਸੋਂ ਲੰਡਾ ਗਰੁੱਪ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਖਾਲਿਸਤਾਨੀ ਗਰੁੱਪ ਵੱਲੋਂ ਇੰਗਲੈਂਡ ’ਚ ਕਬੱਡੀ ਚੇਅਰਮੈਨ ਦੇ ਘਰ ਭੰਨਤੋੜ ਕਰਦੇ ਹੋਏ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ
ਹਰਜਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਦੀਨੇਵਾਲ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸਦਾ ਵੱਡਾ ਭਰਾ ਬਲਵਿੰਦਰ ਸਿੰਘ ਉਰਫ ਬਿੱਲਾ ਗਿੱਲ ਦੀਨੇਵਾਲੀਆ ਕਰੀਬ 22 ਸਾਲ ਤੋਂ ਯੂ. ਕੇ. ’ਚ ਰਹਿ ਰਿਹਾ ਹੈ। ਉਹ ਇੰਗਲੈਂਡ ’ਚ ਕਬੱਡੀ ਐਸੋਸੀਏਸ਼ਨ ਦਾ ਚੇਅਰਮੈਨ ਰਿਹਾ ਹੈ। ਇੰਗਲੈਂਡ ਅਤੇ ਪੰਜਾਬ ’ਚ ਆਪਣਾ ਬਿਲਡਿੰਗ ਲਾਈਨ ਦਾ ਵੀ ਕਾਰੋਬਾਰ ਕਰਦਾ ਹੈ। ਇੰਡੀਆ ’ਚ ਉਹ ਸਾਲ ਅੰਦਰ 2 ਤਿੰਨ ਵਾਰ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਅਕਸਰ ਹੀ ਕਬੱਡੀ ਕੱਪ ਕਰਵਾਉਂਦਾ ਰਹਿੰਦਾ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 9 ਜੂਨ 2023 ਨੂੰ ਉਸਦੇ ਭਰਾ ਬਿੱਲਾ ਗਿੱਲ ਦੇ ਮੋਬਾਈਲ ਉਪਰ ਵਿਦੇਸ਼ੀ ਨੰਬਰ ਤੋਂ ਲੰਡਾ ਗਰੁੱਪ ਵੱਲੋਂ ਫੋਨ ਕਾਲ ਆਈ. ਸੀ. ਅਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਇਹ ਵੀ ਪੜ੍ਹੋ - ਚਿੱਟੇ ਦੇ ਨਸ਼ੇ ਕਾਰਨ ਉਜੜਿਆ ਹੱਸਦਾ ਵੱਸਦਾ ਘਰ, 2 ਬੱਚਿਆਂ ਦੇ ਪਿਓ ਦੀ ਹੋਈ ਮੌਤ, ਪਿਆ ਚੀਕ-ਚਿਹਾੜਾ
ਇਸ ਤੋਂ ਬਾਅਦ ਹੁਣ ਬੀਤੀ 11 ਮਈ ਨੂੰ ਇੰਗਲੈਂਡ ’ਚ ਰਹਿੰਦੇ ਭਰਾ ਬਲਵਿੰਦਰ ਸਿੰਘ ਦੇ ਘਰ ਰਿੰਦਾ ਸੈਂਟਰਲ ਬੈਂਸ ਜੰਮੂ ਕਸ਼ਮੀਰ ਖਾਲਿਸਤਾਨ ਗਰੁੱਪ ਵੱਲੋਂ ਭੰਨ ਤੋੜ ਕੀਤੀ ਗਈ। ਇਸ ਦੌਰਾਨ ਧਮਕੀ ਦਿੱਤੀ ਗਈ ਕਿ ਜੇਕਰ ਪੰਜ ਕਰੋੜ ਰੁਪਏ ਨਾ ਦਿੱਤੇ ਤਾਂ ਤੇਰੇ ਦੀਨੇਵਾਲ ਰਹਿੰਦੇ ਭਰਾ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਜਾਨੀ ਨੁਕਸਾਨ ਕਰਾਂਗੇ। ਇਸ ਤੋਂ ਬਾਅਦ ਉਸ ਦੇ ਪਿੰਡ ਦੀਨੇਵਾਲ ਘਰ ਦੇ ਆਲੇ ਦੁਆਲੇ ਬੀਤੇ ਕਈ ਦਿਨਾਂ ਤੋਂ ਅਣਪਛਾਤੀਆਂ ਗੱਡੀਆਂ ਘੁੰਮਦੀਆਂ ਵੇਖੀਆਂ ਗਈਆਂ ਹਨ। ਹਰਜਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸ੍ਰੀ ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8