ਜੌੜੀਆਂ ਰੈਸਲਰ ਭੈਣਾਂ ਬੇਲਾ ਇਕ ਹੀ ਦਿਨ ਹੋਈਆਂ ਪ੍ਰੈਗਨੈਂਟ, ਨਿੱਕੀ ਬੋਲੀ-ਯਕੀਨ ਨਹੀਂ ਹੋ ਰਿਹਾ
Thursday, Jan 30, 2020 - 08:41 PM (IST)

ਨਵੀਂ ਦਿੱਲੀ : ਡਬਲਯੂ. ਡਬਲਯੂ. ਈ. ਦੀਆਂ ਮਸ਼ਹੂਰ ਜੌੜੀਆਂ ਰੈਸਲਰ ਭੈਣਾਂ ਨਿੱਕੀ ਬੇਲਾ ਤੇ ਬ੍ਰੀ ਬੇਲਾ ਇਕ ਹੀ ਸਮੇਂ ਪ੍ਰੈਗਨੈਂਟ ਹੋ ਗਈਆਂ ਹਨ। ਨਿੱਕੀ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿੱਤੀ ਹੈ। ਉਸ ਨੇ ਲਿਖਿਆ, ''ਅਸੀਂ ਤੁਹਾਡੇ ਸਾਰਿਆਂ ਦੀ ਤਰ੍ਹਾਂ ਹੈਰਾਨ ਹਾਂ। ਮੈਨੂੰ ਕਦੇ ਨਹੀਂ ਲੱਗਾ ਕਿ ਬ੍ਰੀ ਤੇ ਮੈਂ ਇਕੱਠੇ ਗਰਭਵਤੀ ਹੋ ਜਾਵਾਂਗੇ। ਜਾਣਕਾਰੀ ਮਿਲ ਰਹੀ ਹੈ ਕਿ ਸਾਡੇ ਬੱਚੇ ਇਕ ਹੀ ਦਿਨ ਆਉਣਗੇ। ਅਸੀਂ ਤੁਹਾਡੇ ਲਈ ਉਤਸ਼ਾਹਿਤ ਹਾਂ, ਇਸ ਅਮੇਜਿੰਗ ਜਰਨੀ ਲਈ। ਭੈਣ ਲਈ ਪਿਆਰ।'' ਨਿੱਕੀ ਇਨ੍ਹੀਂ ਦਿਨੀਂ ਡਬਲਯੂ. ਡਬਲਯੂ. ਈ. ਰੈਸਲਰ ਜਾਨ ਸੀਨਾ ਤੋਂ ਵੱਖ ਹੋ ਕੇ ਡਾਂਸਰ ਆਰਟਮ ਚਿਗਵਿੰਟਸੇਵ ਨੂੰ ਡੇਟ ਕਰ ਰਹੀ ਹੈ। ਆਰਟਮ ਕੁਝ ਸਾਲ ਪਹਿਲਾਂ ਨਿੱਕੀ ਨਾਲ ਰਿਐਲਿਟੀ ਡਾਂਸ ਸ਼ੋਅ 'ਡਾਂਸਿੰਗ ਵਿੱਦ ਦਿ ਸਟਾਰਸ' ਵਿਚ ਹਿੱਸਾ ਲੈ ਚੁੱਕੀ ਹੈ। ਉਥੇ ਹੀ ਬ੍ਰੀ ਆਪਣੇ ਰੈਸਲਰ ਪਤੀ ਡੇਨੀਅਲ ਬ੍ਰਾਇਨ ਨਾਲ ਦੂਜੇ ਬੱਚੇ ਦਾ ਇੰਤਜ਼ਾਰ ਕਰੇਗੀ। ਆਪਣੇ ਪ੍ਰੈਗਨੈਂਟ ਹੋਣ 'ਤੇ 36 ਸਾਲਾ ਨਿੱਕੀ ਨੇ ਕਿਹਾ ਕਿ ਇਹ ਖਬਰ ਆਉਣ ਨਾਲ ਮੇਰੇ ਹਫਤੇ ਦੀ ਸ਼ੁਰੂਆਤ ਚੰਗੀ ਹੋਈ। ਮੈਨੂੰ ਲੱਗਾ, ''ਓਹ ਮਾਈ ਗੌਡ, ਮੈਂ ਗਰਭਵਤੀ ਹਾਂ। ਮੈਂ ਇਸਦੇ ਲਈ ਤਿਆਰ ਨਹੀਂ ਹਾਂ। ਫਿਰ ਮਨ ਵਿਚ ਖਿਆਲ ਆਇਆ, ਰੁਕੋ, ਜੌੜੀਆਂ ਭੈਣਾਂ ਇਕ ਹੀ ਸਮੇਂ ਵਿਚ ਗਰਭਵਤੀ ਹੋ ਰਹੀਆਂ ਹਨ?''
ਬ੍ਰੀ ਨੇ ਕਿਹਾ, ''ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇਹ ਸਭ ਇਕ ਮਜ਼ਾਕ ਹੈ। ਅਸੀਂ ਦੋਵੇਂ ਹੈਰਾਨ ਹਾਂ। ਲੋਕ ਸੋਚਣ ਵਾਲੇ ਹਨ ਕਿ ਅਸੀਂ ਇਸਦੀ ਯੋਜਨਾ ਬਣਾਈ ਹੈ ਪਰ ਤੁਸੀਂ ਅਸਲ ਵਿਚ ਗਰਭ ਅਵਸਥਾ ਦੀ ਯੋਜਨਾ ਨਹੀਂ ਬਣਾ ਸਕਦੇ ਹੋ।'' ਬ੍ਰੀ ਨੇ ਕਿਹਾ ਕਿ ਉਹ ਆਪਣੇ ਪ੍ਰੈਗਨੈਂਟ ਦੀ ਖਬਰ ਸੁਣ ਕੇ ਹੈਰਾਨ ਹੋ ਗਈ ਸੀ। ਉਸ ਨੇ ਕਿਹਾ, ''ਪਹਿਲੇ ਬੱਚੇ ਤੋਂ ਬਾਅਦ ਪਿਛਲੇ 7-8 ਮਹੀਨਿਆਂ ਵਿਚ ਅਸੀਂ ਦੂਜੇ ਲਈ ਟ੍ਰਾਈ ਕਰ ਰਹੇ ਸੀ ਪਰ ਇਸ ਤੋਂ ਬਾਅਦ ਮੈਨੂੰ ਲੱਗਾ ਕਿ ਪ੍ਰਮਾਤਮਾ ਸਾਨੂੰ ਕੁਝ ਸੰਕੇਤ ਦੇ ਰਿਹਾ ਹੈ। ਜਿਵੇਂ ਅਸੀਂ ਇਕ ਦੇ ਨਾਲ ਹੀ ਖੁਸ਼ ਹਾਂ, ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਨੀ ਵੀ ਛੱਡ ਦਿੱਤੀ ਸੀ।'' ਬ੍ਰੀ ਨੇ ਕਿਹਾ, ''ਜਦੋਂ ਅਸੀਂ ਫਰਾਂਸ ਦੇ ਆਰਟਮ ਦੇ ਪਰਿਵਾਰ ਨਾਲ ਮਿਲੇ ਸੀ ਤਾਂ ਮੈਨੂੰ ਅਜਿਹਾ ਲੱਗਾ ਕਿ ਕੁਝ ਤਾਂ ਹੈ। ਮੈਂ ਆਪਣੇ ਵਤੀਰੇ ਤੋਂ ਚਿੜਚਿੜਾਪਨ ਤੇ ਸਰੀਰ ਤੋਂ ਅਸਹਿਜ ਮਹਿਸੂਸ ਕਰ ਰਹੀ ਸੀ, ਅਸੀਂ ਘਰ ਗਏ। ਮੈਂ ਇਸਦੀ ਪੁਸ਼ਟੀ ਲਈ ਟੈਸਟ ਕੀਤਾ। ਟੈਸਟ ਦੇਖ ਕੇ ਮੈਂ ਹੈਰਾਨ ਹੋ ਗਈ। ਇਹ ਪਾਜ਼ੀਟਿਵ ਸੀ।''
ਓਧਰ ਨਿੱਕੀ ਨੇ ਕਿਹਾ ਕਿ ਉਸ ਨੇ ਆਰਟਮ ਨਾਲ ਇਸਦੀ ਕੋਈ ਤਿਆਰੀ ਨਹੀਂ ਕੀਤੀ ਸੀ। ਮੈਂ ਯੋਗ ਵਿਚ ਸੀ। ਮੈਨੂੰ ਇਹ ਅਹਿਸਾਸ ਹੋਇਆ ਕਿ ਮੈਨੂੰ ਗਰਭ ਅਵਸਥਾ ਟੈਸਟ ਕਰਵਾਉਣ ਦੀ ਲੋੜ ਹੈ। ਮੈਨੂੰ ਨਹੀਂ ਪਤਾ ਸੀ ਕਿ ਮੈਂ ਅਜਿਹਾ ਮਹਿਸੂਸ ਕਿਉਂ ਕਰ ਰਹੀ ਸੀ। ਕੀ ਮੈਂ ਸੋਚ ਰਹੀ ਸੀ ਕਿ ਜੌੜੇ ਬੱਚੇ ਪੈਦਾ ਹੋਣਗੇ। ਮੈਂ ਉਦੋਂ ਇਸਦੇ ਬਾਰੇ ਵਿਚ ਆਰਟਮ ਨੂੰ ਨਹੀਂ ਦੱਸਿਆ। ਮੈਂ ਸਿਰਫ ਇਕੱਲੇ ਵਿਚ ਅਜਿਹਾ ਕਰਨਾ ਚਾਹੁੰਦੀ ਸੀ। ਜਦੋਂ ਮੈਂ ਵਾਪਸ ਆਈ ਤਾਂ ਉਸ ਨੇ ਕਿਹਾ ਕਿ ਗਰਭਵਤੀ ਹੋ ਤਾਂ ਮੈਨੂੰ ਇਕ ਸੈਕੰਡ ਲਈ ਸੰਭਾਲ ਕੇ ਹੇਠਾਂ ਬੈਠਣਾ ਪਿਆ।