ਆਈ ਲੀਗ ਦੀ ਦੂਜੀ ਡਵੀਜ਼ਨ ਵਿੱਚ ਹੋਣਗੀਆਂ 20 ਟੀਮਾਂ

Saturday, Oct 21, 2017 - 04:31 PM (IST)

ਨਵੀਂ ਦਿੱਲੀ, (ਬਿਊਰੋ)— ਸਰਬ ਭਾਰਤੀ ਫੁੱਟਬਾਲ ਮਹਾਸੰਘ ਦੀ ਲੀਗ ਕਮੇਟੀ ਨੇ ਦੂਜੀ ਡਵੀਜ਼ਨ ਲਈ 20 ਟੀਮਾਂ ਦੇ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਹੈ । ਲੀਗ ਕਮੇਟੀ ਦੀ ਸ਼ੁੱਕਰਵਾਰ ਨੂੰ ਇੱਥੇ ਮਹਾਸੰਘ ਦੇ ਮੁੱਖ ਦਫਤਰ ਵਿੱਚ ਹੋਈ ਬੈਠਕ ਵਿੱਚ ਇਹ ਮਨਜ਼ੂਰੀ ਦਿੱਤੀ ਗਈ । ਬੈਠਕ ਦੀ ਪ੍ਰਧਾਨਗੀ ਸੁਬਰਤ ਦੱਤਾ ਨੇ ਕੀਤੀ ਅਤੇ ਇਸ ਬੈਠਕ ਵਿੱਚ ਆਈ ਲੀਗ ਕਲੱਬਾਂ, ਐੱਫ.ਐੱਸ.ਡੀ.ਐੱਲ. ਅਤੇ ਸਟਾਰ ਸਪੋਟਰਸ ਦੇ ਪ੍ਰਤੀਨਿਧੀਆਂ ਨੇ ਸੱਦੇ ਹੋਏ ਅਧਿਕਾਰੀਆਂ ਦੇ ਤੌਰ ਉੱਤੇ ਹਿੱਸਾ ਲਿਆ । ਕਮੇਟੀ ਨੇ ਦੂਜੀ ਡਿਵੀਜ਼ਨ ਦੇ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਵਿੱਚ 20 ਟੀਮਾਂ ਹਿੱਸਾ ਲੈਣਗੀਆਂ।  ਇਨ੍ਹਾਂ ਵਿੱਚੋਂ 12 ਟੀਮਾਂ ਵੱਖਰੇ ਰਾਜਾਂ ਤੋਂ ਹੋਣਗੀਆਂ ਜਦੋਂ ਕਿ ਅੱਠ ਰਿਜ਼ਰਵ ਟੀਮਾਂ ਉਨ੍ਹਾਂ ਕੱਲਬਾਂ ਤੋਂ ਹੋਣਗੀਆਂ ਜੋ ਹੀਰੋ ਇੰਡੀਅਨ ਸੁਪਰ ਲੀਗ ਵਿੱਚ ਖੇਡ ਰਹੇ ਹਨ । 

ਇਸ ਤੋਂ ਇਲਾਵਾ ਦੂਜੀ ਡਿਵੀਜ਼ਨ ਲੀਗ ਵਿੱਚ ਖੇਡ ਰਹੇ ਵਿਦੇਸ਼ੀ ਖਿਡਾਰੀਅਂ ਦੀ ਗਿਣਤੀਂ ਵਿੱਚ ਕਟੌਤੀ ਕੀਤੀ ਗਈ ਹੈ । ਅਗਲੇ ਸੈਸ਼ਨ ਲਈ ਨਵੇਂ ਨਿਯਮਾਂ ਦੇ ਅਨੁਸਾਰ ਕਲੱਬ ਤਿੰਨ ਵਿਦੇਸ਼ੀ ਖਿਡਾਰੀ ਰਜਿਸਟਰਡ ਕਰਾ ਸੱਕਦੇ ਹਨ ਜਿਨ੍ਹਾਂ ਵਿੱਚੋਂ ਇੱਕ ਖਿਡਾਰੀ ਏਸ਼ੀਆ ਕੋਟੇ ਦਾ ਹੋਵੇਗਾ । ਇਨ੍ਹਾਂ ਤਿੰਨ ਵਿਦੇਸ਼ੀ ਖਿਡਾਰੀਆਂ ਵਿੱਚੋਂ ਦੋ ਹੀ ਇੱਕ ਸਮੇ ਮੈਦਾਨ ਉੱਤੇ ਖੇਡ ਸਕਦੇ ਹਨ । ਹੀਰੋ ਆਈ ਲੀਗ ਦੇ ਪ੍ਰਸਤਾਵਤ ਪਰੋਗਰਾਮ ਉੱਤੇ ਵੀ ਬੈਠਕ ਵਿੱਚ ਚਰਚਾ ਹੋਈ । ਮਹਾਸੰਘ ਨੇ ਕਲੱਬਾਂ ਤੋਂ 72 ਘੰਟਿਆਂ ਦੇ ਅੰਦਰ ਆਪਣੇ ਵਿਚਾਰ, ਟੀਮਾਂ ਦੀ ਤਿਆਰੀ ਅਤੇ ਮੁਢਲੇ ਢਾਂਚੇ  ਦੇ ਬਾਰੇ ਵਿੱਚ ਦੱਸਣ ਨੂੰ ਕਿਹਾ ਹੈ ਤਾਂ ਜੋ ਪਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ।


Related News