ਕਲਯੁਗੀ ਪੁੱਤ ਨੇ ਕਤਲ ਕਰ 'ਤਾ ਪਿਓ, ਇੰਝ ਅਸਲੀਅਤ ਆਈ ਸਾਹਮਣੇ

Sunday, Sep 08, 2024 - 03:34 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਅੱਜ ਸਮਾਜ ‘ਚ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ਅਤੇ ਖ਼ੂਨ ਪਾਣੀ ਬਣ ਗਿਆ ਹੈ। ਇਸ ਜਿਊਂਦੀ-ਜਾਗਦੀ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮਰਾੜ ਕਲਾਂ ਵਿਖੇ ਹੋਏ ਕਤਲਕਾਂਡ ਤੋਂ ਨਜ਼ਰ ਆਉਂਦੀ ਹੈ। ਜ਼ਿਲ੍ਹਾ ਮੁਕਤਸਰ ਸਾਹਿਬ ਪੁਲਸ ਮੁਖੀ ਤੁਸ਼ਾਰ ਗੁਪਤਾ ਆਈ. ਪੀ. ਐੱਸ. ਦੀ ਯੋਗ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਪਿੰਡ ਮਰਾੜ ਕਲਾ ਵਿਖੇ ਹੋਈ ਅੰਨੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਖ਼ੁਦ ਹੀ ਸਾਜ਼ਿਸ਼ ਰਚੀ ਸੀ ਅਤੇ ਲੁੱਟ ਦੀ ਝੂਠੀ ਵਾਰਦਾਤ ਅਤੇ ਆਪ ਹੀ ਆਪਣੇ ਪਿਤਾ ਦਾ ਕਾਤਲ ਨਿਕਲਿਆ।

ਇਹ ਵੀ ਪੜ੍ਹੋ : ਪੰਜਾਬ ਨੂੰ ਜਲਦ ਮਿਲਣਗੇ ਕਰੋੜਾਂ ਦੇ ਗੱਫ਼ੇ! ਪੜ੍ਹੋ ਕੀ ਹੈ ਪੂਰੀ ਖ਼ਬਰ

ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲਸ ਪਾਸ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਿਵਾਉਣ ਲਈ ਆਲਟੋ ਕਾਰ ਵਿੱਚ ਜਾ ਰਹੇ ਸਨ। ਜਦ ਉਹ ਪਿੰਡ ਮਰਾੜ ਕਲਾ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿਤੇ, ਉਸ ਦੇ ਕੰਨ 'ਤੇ ਪਿਸਤੌਲ ਤਾਣ ਲਈ ਅਤੇ ਉਸ ਦਾ ਮੋਬਾਇਲ ਅਤੇ ਪਰਸ ਖੋਹਣ ਲੱਗੇ। ਇਸੇ ਦੌਰਾਨ ਇੱਕ ਨਾ-ਮਾਲੂਮ ਵਿਅਕਤੀ ਵੱਲੋਂ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਗਏ ਅਤੇ ਬਾਅਦ 'ਚ ਉਹ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪਤੀ ਦਾ ਸਸਕਾਰ ਹੁੰਦਿਆਂ ਹੀ ਪਤਨੀ ਨੇ ਦਿਖਾ 'ਤਾ ਅਸਲੀ ਰੰਗ, ਪੂਰਾ 

ਉਸ ਦੇ ਬਿਆਨਾ 'ਤੇ ਥਾਣਾ ਬਰੀਵਾਲਾ ਵਿਖੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾ ਬਣਾ ਕੇ, ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਰੇ ਪਹਿਲੂਆਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ। ਦੌਰਾਨੇ ਤਫ਼ਤੀਸ਼ ਖ਼ੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਵੱਲੋਂ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ, ਲੁੱਟ ਦਾ ਝੂਠਾ ਡਰਾਮਾ ਰਚਿਆ ਸੀ ਤੇ ਬਾਅਦ ਵਿੱਚ ਮੁੱਦਈ ਬਣਕੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਪੁਲਸ ਵੱਲੋਂ ਪਿਆਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕੇ ਉਹ ਆਨਲਾਇਨ ਗੇਮ ਦੌਰਾਨ ਕਰੀਬ 25 ਲੱਖ ਰੁਪਏ ਹਾਰ ਗਿਆ ਸੀ ਅਤੇ ਉਸ ਦਾ ਪਿਤਾ ਮ੍ਰਿਤਕ ਲਖਵੀਰ ਸਿੰਘ, ਪਿਆਰਜੀਤ ਸਿੰਘ ਤੋਂ ਪੈਸਿਆਂ ਦਾ ਹਿਸਾਬ ਮੰਗਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਲਖਵੀਰ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News