ਸਿਟਸਿਪਾਸ ਨੇ ਹੈਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

Saturday, Sep 26, 2020 - 01:33 PM (IST)

ਸਿਟਸਿਪਾਸ ਨੇ ਹੈਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

ਹੈਮਬਰਗ (ਭਾਸ਼ਾ) : ਯੂਨਾਨ ਦੇ ਛੇਵੀਂ ਰੈਂਕਿੰਗ ਦੇ ਸਟੇਫਾਨੋਸ ਸਿਟਸਿਪਾਸ ਨੇ ਫਰੈਂਚ ਓਪਨ ਦੀਆਂ ਤਿਆਰੀਆਂ ਲਈ ਮਹੱਤਵਪੂਰਣ ਹੈਮਬਰਗ ਓਪਨ ਟੈਨਿਸ ਟੂਰਨਾਮੈਂਟ ਵਿਚ ਦੁਸਾਨ ਲਾਜੋਵਿਚ ਨੂੰ 7-6, 6-2 ਨਾਲ ਹਰਾ ਕੇ 16 ਮਹੀਨੇ ਵਿਚ ਪਹਿਲੀ ਵਾਰ ਕਲੇ ਕੋਰਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਹੁਣ ਸਿਟਸਿਪਾਸ ਦਾ ਸਾਹਮਣਾ ਸੈਮੀਫਾਈਨਲ ਵਿਚ ਕਲੇ ਕੋਰਟ ਦੇ ਮਾਹਰ ਚਿਲੀ ਦੇ ਕ੍ਰਿਸਟੀਅਨ ਗਾਰਿਨ ਨਾਲ ਹੋਵੇਗਾ। ਗਾਰਿਨ ਨੇ ਇਕ ਸੈਟ ਤੋਂ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਕਜਾਖਿਸਤਾਨ  ਦੇ ਐਲੇਕਜੈਂਡਰ ਬੁਬਿਕ ਨੂੰ 3-6, 6-4, 6-4 ਨਾਲ ਹਾਰ ਦਿੱਤੀ। ਦੂਜਾ ਸੈਮੀਫਾਈਨਲ ਆਂਦਰੇ ਰੂਬਲੇਵ ਅਤੇ ਕੈਸਪਰ ਰਡ ਵਿਚਾਲੇ ਖੇਡਿਆ ਜਾਵੇਗਾ। ਰੂਬਲੇਵ ਨੇ ਰੋਬਰਟੋ ਬਤੀਸਤਾ ਅਗੁਟ ਨੂੰ 6-2, 7-5 ਨਾਲ ਹਰਾਇਆ, ਜਦੋਂਕਿ ਰੂਡ ਨੇ
ਉਗਸ ਹੰਬਰਟ 'ਤੇ 7-5, 3-6, 6-1 ਨਾਲ ਜਿੱਤ ਦਰਜ ਕੀਤੀ ।  


author

cherry

Content Editor

Related News