ਨੈਸ਼ਨਲ ਟੀਮ ਸ਼ਤਰੰਜ ''ਚ ਪੈਟਰੋਲੀਅਮ ਸਪੋਰਟਸ ਨੂੰ ਟਾਪ ਸੀਡ

Wednesday, Feb 05, 2020 - 10:17 PM (IST)

ਅਹਿਮਦਾਬਾਦ (ਨਿਕਲੇਸ਼ ਜੈਨ)- 40ਵੀਂ ਨੈਸ਼ਨਲ ਟੀਮ ਸ਼ਤੰਰਜ ਚੈਂਪੀਅਨਸ਼ਿਪ ਦਾ ਆਯੋਜਨ 7 ਤੋਂ 12 ਫਰਵਰੀ ਤੱਕ ਕੀਤਾ ਜਾਵੇਗਾ। ਪੁਰਸ਼ ਅਤੇ ਮਹਿਲਾ ਵਰਗ ਵਿਚ ਖੇਡੀ ਜਾਣ ਵਾਲੀ ਇਹ ਚੈਂਪੀਅਨਸ਼ਿਪ ਸੂਬਿਆਂ ਦੀ ਅਗਵਾਈ ਦੇ ਨਾਲ-ਨਾਲ ਵਿਸ਼ੇਸ਼ ਇਕਾਈਆਂ ਵਿਚਾਲੇ 4 ਬੋਰਡ ਦੀ ਟੀਮ ਖੇਡਦੀ ਹੈ। ਟੀਮ ਵਿਚ 5 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚ 4 ਇਕ ਮੁਕਾਬਲੇ ਵਿਚ ਸਾਹਮਣੇ ਵਾਲੀ ਟੀਮ ਦੇ ਉਸੇ ਕ੍ਰਮ ਦੇ 4 ਖਿਡਾਰੀਆਂ ਨਾਲ ਮੁਕਾਬਲਾ ਖੇਡਦੇ ਹਨ।
ਇਸ ਵਾਰ ਪੁਰਸ਼ ਵਰਗ ਵਿਚ 38 ਅਤੇ ਮਹਿਲਾ ਵਰਗ ਵਿਚ 17 ਟੀਮਾਂ ਹਿੱਸਾ ਲੈਣਗੀਆਂ। ਪੁਰਸ਼ ਵਰਗ ਵਿਚ ਗ੍ਰੈਂਡ ਮਾਸਟਰਾਂ ਨਾਲ ਸਜੀ ਪੈਟਰੋਲੀਅਮ ਸਪੋਰਟਸ ਬੋਰਡ ਦੀ ਟੀਮ 2605 ਔਸਤ ਰੇਟਿੰਗ ਦੇ ਨਾਲ ਟਾਪ ਸੀਡ ਹੋਵੇਗੀ। ਟੀਮ ਵਿਚ ਅਧਿਬਨ ਭਾਸਕਰਨ, ਮੁਰਲੀ ਕਾਰਤੀਕੇਅਨ, ਅਭਿਜੀਤ ਗੁਪਤਾ, ਲਲਿਤ ਬਾਬੂ ਅਤੇ ਦੀਪਸੇਨ ਗੁਪਤਾ ਸ਼ਾਮਲ ਹਨ। ਇਹੀ ਟੀਮ ਖਿਤਾਬ ਦੀ ਮੁੱਖ ਦਾਅਵੇਦਾਰ ਹੈ। ਹਾਲਾਂਕਿ 2490 ਔਸਤ ਰੇਟਿੰਗ ਦੀ ਰੇਲਵੇ, 2471 ਔਸਤ ਰੇਟਿੰਗ ਦੀ ਏਅਰਪੋਰਟ ਅਥਾਰਟੀ ਅਤੇ 2461 ਔਸਤ ਰੇਟਿੰਗ ਦੀ ਏਅਰ ਇੰਡੀਆ ਵੀ ਉਲਟਫੇਰ ਕਰ ਸਕਦੀਆਂ ਹਨ।


Gurdeep Singh

Content Editor

Related News