Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ
Sunday, Aug 08, 2021 - 08:22 PM (IST)
ਟੋਕੀਓ- ਟੋਕੀਓ ਓਲੰਪਿਕ ਵਿਚ ਮਹਿਲਾ 'ਮਾਡਰਨ ਪੇਂਟਾਥਲਨ' ਮੁਕਾਬਲੇ ਦੌਰਾਨ ਘੋੜੇ ਨੂੰ ਮਾਰਦੇ ਹੋਏ ਇਕ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਬਾਅਦ ਜਰਮਨੀ ਦੇ ਕੋਚ ਨੂੰ ਖੇਡਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਮਹਿਲਾਵਾਂ ਦੇ ਮੁਕਾਬਲੇ ਵਿਚ ਆਪਣੇ ਸ਼ੋਅ ਜੰਪਿੰਗ ਰਾਊਂਡ ਤੋਂ ਪਹਿਲਾਂ 'ਸੇਂਟ ਬੁਆਏ' ਨੂੰ ਕੰਟਰੋਲ ਕਰਨ ਦੇ ਲਈ ਸੰਘਰਸ਼ ਕਰਦੇ ਹੋਏ ਕਿਮ ਰੈਸਨਰ ਜਰਮਨ ਐਥਲੀਟ ਅੰਨਿਕਾ ਸ਼ਲੇਉ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਟੀ. ਵੀ. ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਕੋਚ ਕਿਮ ਰੇਸਨਰ 'ਸੇਂਟ ਬੁਆਏ' ਨਾਂ ਦੇ ਘੋੜੇ ਨੂੰ ਮਾਰ ਰਹੀ ਹੈ।
german rider Annika Schleu and trainer Kim Raisner repeatetly hitting and kicking her assigned horse Saint Boy for refusing in the olympic games pentatlon pic.twitter.com/YAQkdY0G82
— vegance (@vegance_e) August 6, 2021
ਇਹ ਘੋੜਾ ਮੁਕਾਬਲੇ ਦੇ ਦੌਰਾਨ ਸ਼ੋਅ ਜੰਪਿੰਗ ਦੌਰ ਵਿਚ ਵਾੜ (ਰੁਕਾਵਟ) ਨੂੰ ਨਹੀਂ ਟੱਪ ਰਿਹਾ ਸੀ ਅਤੇ ਜਰਮਨੀ ਦੀ ਖਿਡਾਰਨ ਅੰਨਿਕਾ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ। ਅੰਤਰਰਾਸ਼ਟਰੀ ਮਾਡਰਨ ਪੇਂਟਾਥਲਾਨ ਐਸੋਸੀਏਸ਼ਨ ਨੇ ਰੇਸਨਰ ਦੀ ਵੀਡੀਓ ਫੁਟੇਜ ਦੀ ਜਾਂਚ ਤੋਂ ਬਾਅਦ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਉਹ ਆਪਣੇ ਮੁੱਕੇ ਨਾਲ ਘੋੜੇ ਨੂੰ ਮਾਰ ਰਹੀ ਹੈ ਅਤੇ ਉਸਦਾ ਇਹ ਕਦਮ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ
ਰੇਸਨਰ ਦਾ ਮੁਅੱਤਲ ਕੇਵਲ ਟੋਕੀਓ ਓਲੰਪਿਕ ਦੇ ਲਈ ਲਾਗੂ ਰਹੇਗਾ, ਜੋ ਐਤਵਾਰ ਨੂੰ ਖਤਮ ਹੋ ਰਿਹਾ ਹੈ। ਘੋੜਸਵਾਰੀ ਦੇ ਮਾਡਰਨ ਮੁਕਾਬਲੇ ਵਿਚ ਘੋੜਸਵਾਰਾਂ ਨੂੰ ਅਣਜਾਣ ਘੋੜੇ 'ਤੇ ਨਿਰਧਾਰਿਤ ਸਮੇਂ ਦੇ ਅੰਦਰ ਜੰਪਿੰਗ ਕੋਰਸ 'ਤੇ ਕਰਤਬ (ਖੇਡ) ਕਰਨਾ ਹੁੰਦਾ ਹੈ। ਇਸ ਮੁਕਾਬਲੇ ਦੇ ਲਈ ਸਿਰਫ 20 ਮਿੰਟ ਪਹਿਲਾਂ ਮੁਕਾਬਲੇਬਾਜ਼ਾਂ ਨੂੰ ਉਸਦੇ ਘੋੜੇ ਦਿੱਤੇ ਜਾਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।