ਟੋਕੀਓ ਓਲੰਪਿਕ : ਇਤਿਹਾਸ ’ਚ ਪਹਿਲੀ ਵਾਰ ਇਲੈਕਟ੍ਰਾਨਿਕ ਕਚਰੇ ਨਾਲ ਬਣੇ ਮੈਡਲ

Thursday, Dec 31, 2020 - 03:38 PM (IST)

ਟੋਕੀਓ ਓਲੰਪਿਕ : ਇਤਿਹਾਸ ’ਚ ਪਹਿਲੀ ਵਾਰ ਇਲੈਕਟ੍ਰਾਨਿਕ ਕਚਰੇ ਨਾਲ ਬਣੇ ਮੈਡਲ

ਜਲੰਧਰ : ਟੋਕੀਓ ਓਲੰਪਿਕ ਦਾ ਆਯੋਜਨ 2020 ਵਿੱਚ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਣ ਇਸ ਨੂੰ ਅਗਲੇ ਸਾਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਟੋਕੀਓ ਓਲਿੰਪਿਕ ਮੈਨੇਜਮੈਂਟ ਇਨ੍ਹਾਂ ਖੇਡਾਂ ਵਿੱਚ ਕਈ ਤਰ੍ਹਾਂ ਦੇ ਤਜਰਬੇ ਕਰ ਰਿਹਾ ਹੈ। ਇਹ ਵਿਸ਼ਵ ਮੰਚ ’ਤੇ ਸਾਰਾ ਸਾਲ ਚਰਚਾ ਬਟੋਰਦੇ ਰਹੇ।

ਇਹ ਵੀ ਪੜ੍ਹੋ: ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

PunjabKesari

ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਜਾਪਾਨ ਸਰਕਾਰ ਸਾਰਾ ਸਾਲ ਚਰਚਾ ਵਿੱਚ ਰਹੀ। ਜਾਪਾਨ ਅਜਿਹਾ ਪਹਿਲਾ ਦੇਸ਼ ਹੋਵੇਗਾ ਜੋ ਕਿ ਓਲੰਪਿਕ ਵਿੱਚ ਨਵੀਂਆਂ ਵਿਗਿਆਨਿਕ ਅਤੇ ਸਾਮਾਜਕ ਕੋਸ਼ਿਸ਼ਾਂ ਦਾ ਗਵਾਹ ਬਣਗੇਾ। ਮੈਨੇਜਮੈਂਟ ਨੇ ਇਨ੍ਹਾਂ ਖੇਡਾਂ ਵਿੱਚ ਇਲੈਕਟਰਾਨਿਕ ਕਚਰੇ ਨਾਲ ਮੈਡਲ ਬਣਾਉਣ ਦਾ ਐਲਾਨ ਕੀਤਾ ਹੈ। ਇਸ ਨੂੰ ਵਿਸ਼ਵ ਭਰ ਵਿੱਚ ਖੂਬ ਸਲਾਹਿਆ ਗਿਆ। ਮੈਨੇਜਮੈਂਟ ਨੇ ਇੱਕ ਸਾਲ ਪਹਿਲਾਂ ਹੀ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲਾਂ ਲਈ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਸਾਮਾਨ ਇਕੱਠਾ ਕਰਣਾ ਸ਼ੁਰੂ ਕਰ ਦਿੱਤਾ ਸੀ।  2020 ਵਿੱਚ ਸਾਰੇ ਖੇਡ ਪ੍ਰੇਮੀ ਇਨ੍ਹਾਂ ਮੈਡਲਾਂ ਨੂੰ ਦੇਖਣ ਦਾ ਇੰਤਜਾਰ ਕਰਦੇ ਰਹੇ।

ਇਹ ਵੀ ਪੜ੍ਹੋ: ਪੰਜਾਬ ’ਚ ਦੂਰਸੰਚਾਰ ਟਾਵਰਾਂ ’ਚ ਭੰਨਤੋੜ ਨਾਲ 1.5 ਕਰੋੜ ਮੋਬਾਇਲ ਖ਼ਪਤਕਾਰ ਹੋਏ ਪ੍ਰਭਾਵਿਤ

3 ਸਾਲ ਤੋਂ ਇਕੱਠਾ ਰਹੇ ਸਨ ਕਚਰਾ
ਓਲੰਪਿਕ ਮੈਡਲ ਬਣਾਉਣ ਲਈ ਜਾਪਾਨ ਦੀ ਨਗਰ ਪਾਲਿਕਾ ਨੇ ਅਪ੍ਰੈਲ 2017 ਤੋਂ ਅਭਿਆਨ ਚਲਾਇਆ ਸੀ। 79 ਹਜ਼ਾਰ ਟਨ ਪੁਰਾਣੇ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਸਾਮਾਨ ਇਕੱਠਾ ਕੀਤਾ ਗਿਆ, ਜਿਸ ਵਿੱਚ 60 ਲੱਖ ਮੋਬਾਇਲ ਫੋਨ ਸਨ। 

ਇਹ ਵੀ ਪੜ੍ਹੋ: Bye Bye 2020: ਕ੍ਰਿਕਟ ਦੀਆਂ ਉਹ 5 ਵੱਡੀਆਂ ਕੰਟਰੋਵਰਸੀਆਂ ਜਿਨ੍ਹਾਂ ਨੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ

400 ਡਿਜ਼ਾਈਨਰਾਂ ਦੀ ਮਿਹਨਤ
ਮੈਡਲ ਦਾ ਡਿਜ਼ਾਇਨ ਤਿਆਰ ਕਰਣ ਲਈ 400 ਡਿਜ਼ਾਈਨਰਾਂ ਨੇ ਮਿਹਨਤ ਕੀਤੀ। ਮੈਡਲ ਉੱਤੇ ਯੂਨਾਨ ਦੀ ਦੇਵੀ ਵਿਕਟਰੀ ਦੀ ਰਵਾਇਤੀ ਤਸਵੀਰ ਹੈ। ਇਨ੍ਹਾਂ ਦੋਵਾਂ ਦਰਮਿਆਨ ਟੋਕੀਓ 2020 ਲਿਖਿਆ ਹੋਇਆ ਹੈ। 

5000 ਮੈਡਲ ਦਿੱਤੇ ਜਾਣਗੇ ਜੇਤੂ ਖਿਡਾਰੀਆਂ ਨੂੰ

  • 8.5 ਸੈਂਟੀਮੀਟਰ ਹੋਵੇਗੀ ਮੈਡਲਾਂ ਦੀ ਗੋਲਾਈ
  • 12.1 ਮਿਲੀਮੀਟਰ ਹੋਵੇਗੀ ਮੈਡਲਾਂ ਦੀ ਮੋਟਾਈ
  • 06 ਗਰਾਮ ਸ਼ੁੱਧ ਸੋਨਾ ਹੋਵੇਗਾ ਗੋਲਡ ਮੈਡਲ ਵਿੱਚ
  • 92.5 ਫ਼ੀਸਦੀ ਚਾਂਦੀ ਹੋਵੇਗੀ ਚਾਂਦੀ ਦੇ ਮੈਡਲ ਵਿੱਚ

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ

ਗਰਮੀ ਤੋਂ ਬਚਾਅ ਲਈ ਕੀਤੇ ਗਏ ਹਨ ਵਿਸ਼ੇਸ਼ ਪ੍ਰਬੰਧ
ਓਲੰਪਿਕ ਵਿੱਚ ਗਰਮੀ ਤੋਂ ਐਥਲੀਟਾਂ ਅਤੇ ਦਰਸ਼ਕਾਂ ਨੂੰ ਬਚਾਉਣ ਲਈ ਟੋਕੀਓ ਮੈਨੇਜਮੈਂਟ ਨੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਤਹਿਤ ਪਾਣੀ ਦੀਆਂ ਫੁਹਾਰਾਂ ਕੱਢਣ ਵਾਲੇ ਫੁਹਾਰੇ ਜਗ੍ਹਾ-ਜਗ੍ਹਾ ਲਗਾਏ ਜਾਣਗੇ। ਮੈਨੇਜਮੈਂਟ ਨੇ ਸਿਰਫ਼ ਬਰਫ਼ ਵੇਲੇ ਸਿਰ ਮਹੱਈਆਂ ਕਰਾਉਣ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਹਨ। ਅਜਿਹੇ ਫੁਆਰੇ ਜਗ੍ਹਾ-ਜਗ੍ਹਾ ਹੋਣਗੇ ਜਿਸ ਨਾਲ ਦਰਸ਼ਕ ਵੀ ਠੰਡੇ ਪਾਣੀ ਦਾ ਆਨੰਦ ਲੈ ਸਕਣਗੇ। ਏਅਰਕੰਡੀਸ਼ਨਡ ਟੈਂਟ ਵੀ ਲਗਾਏ ਜਾਣਗੇ। 

PunjabKesari

ਕੋਰੋਨਾ ਕਾਰਨ ਪਿਆ 2.8 ਬਿਲੀਅਨ ਡਾਲਰ ਦਾ ਘਾਟਾ
ਕੋਰੋਨਾ ਦੇ ਕਾਰਨ ਟੋਕੀਓ ਓਲੰਪਿਕ ਨੂੰ ਟਾਲ ਦਿੱਤਾ ਗਿਆ। ਇਸ ਕਾਰਨ ਮੈਨੇਜਮੈਂਟ ਨੂੰ ਹੁਣ ਤੱਕ 2.8 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਾ ਹੈ। ਟੋਕੀਓ ਆਰਗੇਨਾਈਜਿੰਗ ਕਮੇਟੀ ਅਤੇ ਜਾਪਾਨ ਸਰਕਾਰ ਵੱਲੋਂ ਜਾਰੀ ਅੰਕੜਿਆਂ ਵਿੱਚ ਕਿਹਾ ਗਿਆ ਕਿ ਬੋਲੀ ਦੇ ਸਮੇਂ ਹੀ 12.6 ਬਿਲੀਅਨ ਡਾਲਰ ਦਾ ਅੰਦਾਜ਼ਾ ਗਿਆ ਸੀ ਪਰ ਕੋਰੋਨਾ ਕਾਰਨ ਅੱਧੀ ਤੋਂ ਵੱਧ ਰਕਮ ਹੋਰ ਖਰਚ ਕਰਣੀ ਪਵੇਗੀ। ਵਧੀ ਰਕਮ ਕੋਰੋਨਾ ਤੋਂ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਬਚਾਉਣ ਉੱਤੇ ਖਰਚ ਹੋਵੇਗੀ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News