ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਦਾ ਖ਼ਰਾਬ ਪ੍ਰਦਰਸ਼ਨ, ਆਸਟ੍ਰੇਲੀਆ ਨੇ 7-1 ਨਾਲ ਹਰਾਇਆ
Sunday, Jul 25, 2021 - 05:25 PM (IST)
ਟੋਕੀਓ (ਭਾਸ਼ਾ) : ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਸ਼ੁਰੂ ਹੋਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਐਤਵਾਰ ਨੂੰ ਇੱਥੇ ਟੋਕੀਓ ਓਲੰਪਿਕ ਖੇਡਾਂ ਦੇ ਗਰੁੱਪ-ਏ ਦੇ ਦੂਜੇ ਮੈਚ ਵਿਚ ਆਸਟ੍ਰੇਲੀਆ ਤੋਂ 1-7 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪੈਨਲਟੀ ਕਾਰਨਰ ਵਿਚ ਸੁਧਾਰ ਦੇ ਸੰਕੇਤ ਦਿੱਤੇ ਸਨ ਪਰ ਆਸਟ੍ਰੇਲੀਆ ਖ਼ਿਲਾਫ਼ ਉਸ ਦੇ ਡਰੈਗ ਫਲਿਕਰ ਪੰਗੁ ਨਜ਼ਰ ਆਏ। ਆਸਟ੍ਰੇਲੀਆ ਨੇ ਪਹਿਲੇ ਹਾਫ ਵਿਚ ਹੀ 4-0 ਦੀ ਬੜ੍ਹਤ ਹਾਸਲ ਕਰਕੇ ਆਪਣੀ ਜਿੱਤ ਯਕੀਨੀ ਕਰ ਲਈ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼
ਭਾਰਤੀਆਂ ਨੇ ਦੂਜੇ ਹਾਫ ਦੇ ਸ਼ੁਰੂ ਵਿਚ ਕੁੱਝ ਦਮ ਦਿਖਾਇਆ ਪਰ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਸ਼ੁਰੂ ਵਿਚ ਵੱਡੇ ਅੰਤਰ ਨਾਲ ਪਛੜਨ ਦੇ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਸੀ। ਭਾਰਤੀ ਖਿਡਾਰੀਆਂ ਨੇ ਜਲਦਬਾਜ਼ੀ ਵੀ ਦਿਖਾਈ, ਜਿਸ ਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਿਆ। ਆਸਟ੍ਰੇਲੀਆ ਵੱਲੋਂ ਡੈਨੀਅਲ ਬੀਲ (10ਵੇਂ), ਜੇਰੇਮੀ ਹੇਵਾਰਡ (21ਵੇਂ), ਫਿਲਨ ਓਗਲੀਵੀ (23ਵੇਂ), ਜੋਸ਼ੁਆ ਬੇਲਟਜ (26ਵੇਂ), ਬਲੈਕ ਗੋਵਰਡ (40ਵੇਂ ਅਤੇ 42ਵੇਂ) ਅਤੇ ਟਿਮ ਬਰਾਂਡ (51ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਲਈ ਦਿਲਪ੍ਰੀਤ ਸਿੰਘ ਨੇ 34ਵੇਂ ਮਿੰਟ ਵਿਚ ਇਕਮਾਤਰ ਗੋਲ ਕੀਤਾ। ਭਾਰਤ ਪੂਲ ਏ ਦਾ ਅਗਲਾ ਮੈਚ 27 ਜੁਲਾਈ ਨੂੰ ਸਪੇਨ ਨਾਲ ਖੇਡੇਗਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਮੀਰਾਬਾਈ ਚਾਨੂ ਲਈ Domino's ਨੇ ਕੀਤਾ ਵੱਡਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।