ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਅਚੰਤ ਸ਼ਰਤ

Saturday, Mar 20, 2021 - 11:39 AM (IST)

ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਅਚੰਤ ਸ਼ਰਤ

ਦੋਹਾ (ਵਾਰਤਾ) – ਭਾਰਤ ਦਾ ਧਾਕੜ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਸ ਖੇਡ ’ਚ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਅਚੰਤ ਸ਼ਰਤ ਨੇ ਪਾਕਿਸਤਾਨੀ ਵਿਰੋਧੀ ਮੁਹੰਮਦ ਰਮੀਜ ਨੂੰ ਏਸ਼ੀਅਨ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਦੱਖਣੀ ਏਸ਼ੀਆ ਗਰੁੱਪ ਦੇ ਦੂਜੇ ਰਾਊਂਡ ਰੌਬਿਨ ਮੈਚ ਵਿਚ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ।

ਅਚੰਤ ਨੇ 22 ਮਿੰਟ ਵਿਚ ਇਹ ਮੁਕਾਬਲਾ 11-4, 11-1, 11-5, 11-4 ਨਾਲ ਜਿੱਤ ਕੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ। ਉਹ ਆਪਣੇ ਗਰੁੱਪ ਵਿਚ ਦੂਜੇ ਸਥਾਨ ’ਤੇ ਰਿਹਾ, ਹਾਲਾਂਕਿ ਉਸ ਨੂੰ ਆਪਣੇ ਪਹਿਲੇ ਮੈਚ ਵਿਚ ਜੀ. ਸਤਿਆਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਪਾਕਿਸਤਾਨੀ ਖਿਡਾਰੀ ਵਿਰੁੱਧ ਸ਼ਾਨਦਾਰ ਜਜ਼ਬਾ ਦਿਖਾਇਆ । ਵਿਸ਼ਵ ਦੇ 32ਵੇਂ ਨੰਬਰ ਦੇ ਖਿਡਾਰੀ ਨੇ ਓਲੰਪਿਕ ਟਿਕਟ ਬੁੱਕ ਕਰਨ ਤੋਂ ਬਾਅਦ ਕਿਹਾ,‘‘ਸਤਿਆਨ ਵਿਰੁੱਧ ਮੈਚ ਚੰਗਾ ਸੀ ਪਰ ਮੈਂ ਉਸ ਵਿਚ ਕੁਝ ਗਲਤੀਆਂ ਕੀਤੀਆਂ ਸਨ। ਮੈਂ ਰਮੀਜ ਵਿਰੁੱਧ ਉਤਰਦੇ ਸਮੇਂ ਕੁਝ ਨਰਵਸ ਸੀ ਪਰ ਕੁਝ ਦੇਰ ਬਾਅਦ ਮੈਨੂੰ ਇਸ ’ਤੇ ਭਰੋਸਾ ਹੋ ਗਿਆ ਕਿ ਮੈਂ ਆਪਣੀ ਰਣਨੀਤੀ ’ਤੇ ਸਹੀ ਢੰਗ ਨਾਲ ਕੰਮ ਕਰ ਰਿਹਾ ਹਾਂ ਤੇ ਮੇਰੀ ਰਣਨੀਤੀ ਪੂਰੀ ਤਰ੍ਹਾਂ ਕਾਮਯਾਬ ਰਹੇਗੀ।’’


author

cherry

Content Editor

Related News