ਸ਼ਮਕਿਰ ਮਾਸਟਰ ਸ਼ਤੰਰਜ ''ਚ ਟੋਪਾਲੋਵ-ਕਾਰਲਸਨ ਨੇ ਦਰਜ ਕੀਤੀ ਜਿੱਤ

04/26/2018 2:19:46 AM

ਸ਼ਮਕਿਰ— ਸਾਬਕਾ ਧਾਕੜ ਸ਼ਤਰੰਜ ਖਿਡਾਰੀ ਗਸਿਮੋਵ ਦੀ ਯਾਦ 'ਚ ਚੱਲ ਰਹੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਵਿਚ 5ਵੇਂ ਰਾਊਂਡ ਵਿਚ 2 ਮੈਚਾਂ ਦੇ ਨਤੀਜੇ ਦੇਖਣ ਨੂੰ ਮਿਲੇ। ਕੱਲ ਤਕ ਸਿੰਗਲ ਬੜ੍ਹਤ 'ਤੇ ਚੱਲ ਰਹੇ ਸਾਬਕਾ ਵਿਸ਼ਵ ਚੈਂਪੀਅਨ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਹਰਾਉਂਦਿਆਂ ਆਪਣੀ ਬੜ੍ਹਤ ਨੂੰ ਹੋਰ ਮਜ਼ਬੂਤ ਕਰ ਲਿਆ।
ਉਥੇ ਹੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਪੋਲੈਂਡ ਦੇ ਰਾਡਾਸਲੋਵ ਨੂੰ ਹਰਾਉਂਦਿਆਂ ਆਖਿਰਕਾਰ ਪਹਿਲੀ ਜਿੱਤ ਹਾਸਲ ਕੀਤੀ। ਉਸ ਨੇ ਇਸ ਜਿੱਤ ਨਾਲ ਦੂਜਾ ਸਥਾਨ ਹਾਸਲ ਕਰ ਲਿਆ। ਸਿਸਲੀਅਨ ਡਿਫੈਂਸ 'ਚ ਕਾਰਲਸਨ ਨੇ ਰਾਡਾਸਲੋਵ ਦੀ ਇਕ ਨਹੀਂ ਚੱਲਣ ਦਿੱਤੀ ਤੇ 31 ਚਾਲਾਂ 'ਚ ਜਿੱਤ ਦਰਜ ਕੀਤੀ। 5 ਰਾਊਂਡਜ਼ ਤੋਂ ਬਾਅਦ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ 3.5 ਅੰਕਾਂ ਨਾਲ ਪਹਿਲੇ, ਜਦਕਿ 3 ਅੰਕਾਂ ਨਾਲ ਕਾਰਲਸਨ (ਨਾਰਵੇ) ਦੂਜੇ, ਡਿੰਗ ਲੀਰੇਨ (ਚੀਨ), ਸੇਰਗੀ ਕਰਜ਼ਾਕਿਨ (ਰੂਸ), ਅਨੀਸ਼ ਗਿਰੀ (ਨੀਦਰਲੈਂਡ), ਤੈਮੂਰ ਰਦਾਬੋਵ ਤੇ ਮਾਮੇਦੋਵ ਰੈਫ (ਅਜ਼ਰਬੈਜਾਨ) 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ, ਡੇਵਿਡ ਨਵਾਰਾ (ਚੈੱਕ ਗਣਰਾਜ), ਰਾਡਾਸਲੋਵ (ਪੋਲੈਂਡ) ਤੇ ਮਾਮੇਘਾਰੋਵ (ਅਜ਼ਰਬੈਜਾਨ) 2 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ।

 


Related News