ਅੱਜ ਅਸੀਂ ਜ਼ਿਆਦਾ ਬੁਰਾ ਨਹੀਂ ਖੇਡਿਆ : ਆਰੋਨ ਫਿੰਚ

Wednesday, Jun 26, 2019 - 12:46 AM (IST)

ਅੱਜ ਅਸੀਂ ਜ਼ਿਆਦਾ ਬੁਰਾ ਨਹੀਂ ਖੇਡਿਆ : ਆਰੋਨ ਫਿੰਚ

ਸਪੋਰਟਸ ਡੈੱਕਸ— ਵਿਸ਼ਵ ਕੱਪ ਮੁਕਾਬਲੇ 'ਚ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾਂ ਪੱਕੀ ਕਰਨ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਫਿੰਚ ਨੇ ਕਿਹਾ ਕਿ ਅੱਜ ਅਸੀਂ ਜ਼ਿਆਦਾ ਬੁਰਾ ਨਹੀਂ ਖੇਡਿਆ। ਜਦੋਂ ਵੀ ਤੁਸੀਂ ਟੀਮ ਦੇ ਲਈ ਯੋਗਦਾਨ ਦਿੰਦੇ ਹੋ ਤਾਂ ਇਹ ਸਪੈਸ਼ਲ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੋਕਸ ਦੀ ਖੂਬ ਸ਼ਲਾਘਾ ਵੀ ਕੀਤੀ।

PunjabKesari
ਪ੍ਰੈੱਸ ਕਾਨਫਰੰਸ 'ਚ ਗੱਲ ਕਰਦੇ ਹੋਏ ਫਿੰਚ ਨੇ ਸੈਂਕੜਾ ਲਗਾਉਣ 'ਤੇ ਖੁਸ਼ੀ ਸਾਂਝੀ ਕੀਤੀ ਤੇ ਕਿਹਾ ਕਿ ਜਿੱਤ 'ਚ ਸੈਂਕੜਾ ਲਗਾ ਕੇ ਵਧੀਆ ਲੱਗਾ। ਸਾਨੂੰ ਸ਼ੁਰੂਆਤ 'ਚ ਹੀ ਵਿਕਟ ਹਾਸਲ ਹੋਏ। ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੋਕਸ ਦੀ ਸ਼ਲਾਘਾ ਕਰਦੇ ਹੋਏ ਫਿੰਚ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਾਨੂੰ ਲੱਗਦਾ ਸੀ ਕਿ 5 ਓਵਰ ਤੋਂ ਬਾਅਦ ਗੇਂਦਬਾਜ਼ੀ ਨਹੀਂ ਕਰੇਗਾ ਪਰ ਉਨ੍ਹਾਂ ਨੇ ਅੱਗੇ ਵੀ ਗੇਂਦਬਾਜ਼ੀ ਜਾਰੀ ਰੱਖੀ। ਫਿੰਚ ਨੇ ਅੱਗੇ ਕਿਹਾ ਕਿ ਡੇਵਿਡ ਵਾਰਨਰ ਦੇ ਨਾਲ ਇਕ ਵੱਡੀ ਨੀਂਹ ਰੱਖੀ। ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਵਧੀਆ ਖੇਡੇ।

PunjabKesari
ਜ਼ਿਕਰਯੋਗ ਹੈ ਕਿ ਕਪਤਾਨ ਆਰੋਨ ਫਿੰਚ ਨੇ ਇਕ ਹੋਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਜੈਸਨ ਬਹਿਰਨਡ੍ਰੌਫ ਨੇ 5 ਵਿਕਟਾਂ ਲਈਆਂ, ਜਿਸ ਨਾਲ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਇੰਗਲੈਂਡ 'ਤੇ 64 ਦੌੜਾਂ ਨਾਲ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਤੇ ਮੇਜ਼ਬਾਨ ਟੀਮ ਨੂੰ ਸੰਕਟ ਵਿਚ ਪਾ ਦਿੱਤਾ। ਫਿੰਚ (116 ਗੇਂਦਾਂ 'ਤੇ 100 ਦੌੜਾਂ) ਤੇ ਡੇਵਿਡ ਵਾਰਨਰ (61 ਗੇਂਦਾਂ 'ਤੇ 53 ਦੌੜਾਂ) ਤੋਂ ਮਿਲੀ ਚੰਗੀ ਸ਼ੁਰੂਆਤ ਨਾਲ ਆਸਟਰੇਲੀਆ ਨੇ 7 ਵਿਕਟਾਂ 'ਤੇ 285 ਦੌੜਾਂ ਬਣਾਈਆਂ।

PunjabKesari


author

Gurdeep Singh

Content Editor

Related News