ਅੱਜ ਦੇ ਦਿਨ IPL 'ਚ ਮਚਿਆ ਸੀ ਹੜਕੰਪ, 3 ਖਿਡਾਰੀਆਂ ਦਾ ਕਰੀਅਰ ਹੋਇਆ ਸੀ ਬਰਬਾਦ

05/16/2018 9:03:02 PM

ਨਵੀਂ ਦਿੱਲੀ— ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਸ਼ਰਮਨਾਕ ਅਤੇ ਹੈਰਾਨ ਕਰਨ ਦੇਣ ਵਾਲਾ ਵਿਵਾਦ ਅੱਜ ਦੇ ਦਿਨ ਯਾਨੀ 16 ਮਈ ਨੂੰ ਘਟਿਆ ਸੀ। 2013 'ਚ ਰਾਜਸਥਾਨ ਰਾਈਲਜ਼ ਦੇ 3 ਖਿਡਾਰੀ ਤੇਜ਼ ਗੇਂਦਬਾਜ਼ ਐੱਮ. ਸ਼੍ਰੀਸ਼ਾਂਤ, ਸਪਿਨਰ ਅਕਿੰਤ ਚਵਹਾਣ ਅਤੇ ਅਜੀਤ ਚੰਦੇਲਾ 'ਤੇ ਫਿਕਸਿੰਗ ਦਾ ਦੋਸ਼ ਦਾ ਦੋਸ਼ ਲਗਾਇਆ। ਇਨ੍ਹਾਂ ਤਿੰਨਾਂ ਖ਼ਿਡਾਰੀਆਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਅਤੇ ਉਨ੍ਹਾਂ ਸਾਰਿਆ 'ਤੇ ਬੀ.ਸੀ.ਸੀ.ਆਈ. ਨੇ ਲਾਈਫ ਬੈਨ ਲਗਾ ਦਿੱਤਾ। ਹਾਲਾਂਕਿ ਬਾਅਦ 'ਚ ਕੋਰਟ ਨੇ ਇਨ੍ਹਾਂ ਨੂੰ ਬਰੀ ਵੀ ਕਰ ਦਿੱਤਾ ਪਰ ਇਨ੍ਹਾਂ 'ਤੇ ਲੱਗੀ ਆਜੀਵਨ ਪਬੰਧੀ ਅੱਜ ਵੀ ਬਰਕਰਾਰ ਹੈ।
ਦਿੱਲੀ ਪੁਲਸ ਨੇ ਕੀਤਾ ਸੀ ਭੰਡਾਫੋੜ ਖੁਲਾਸਾ
ਦਿੱਲੀ ਪੁਲਸ ਨੇ ਫਿਕਸਿੰਗ ਦਾ ਭੰਡਾਫੋੜ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਰਾਜਸਥਾਨ ਨੇ ਮੈਚ ਫਿਕਸ ਕੀਤਾ। ਪੁਲਸ ਦੇ ਮੁਤਾਬਕ 2013 'ਚ 5 ਮਈ ਨੂੰ ਜੈਪੁਰ 'ਚ ਹੋਏ ਰਾਜਸਥਾਨ ਅਤੇ ਪੁਣੇ ਅਤੇ 9 ਮਈ ਨੂੰ ਮੋਹਾਲੀ 'ਚ ਹੋਏ ਰਾਜਸਥਾਨ ਰਾਈਲਜ਼ ਅਤੇ ਕਿੰਗਜ ਇਲੈਵਨ ਪੰਜਾਬ ਦੇ ਵਿਚਾਲੇ ਮੈਚਾਂ 'ਚ ਸਪਾਟ ਫਿਕਸਿੰਗ ਹੋਈ ਸੀ। ਨਾਲ ਹੀ 15 ਮਈ ਨੂੰ ਮੁੰਬਈ ਇੰਡੀਅਨ ਅਤੇ ਰਾਜਸਥਾਨ ਦੇ ਵਿਚਾਲੇ ਮੈਚ 'ਚ ਸਪਾਟ ਫਿਕਸਿੰਗ ਹੋਣ ਦਾ ਦਾਅਵਾ ਪੁਲਸ ਨੇ ਕੀਤਾ।
ਸ਼੍ਰੀਸੰਤ ਨੇ ਕੀਤਾ ਸੀ 40 ਲੱਖ ਦੀ ਡੀਲ
ਖੁਲਾਸਾ ਹੋਇਆ ਕਿ 9 ਮਈ ਨੂੰ ਰਾਜਸਥਾਨ ਅਤੇ ਪੰਜਾਬ ਦੇ ਵਿਚਾਲੇ ਮੈਚ 'ਚ ਸ਼੍ਰੀਸੰਤ ਨੇ ਸਪਾਟ ਫਿਕਸਿੰਗ ਲਈ 40 ਲੱਖ ਰੁਪਏ ਲਈ ਸਨ। ਡੀਲ ਦੇ ਅਨੁਸਾਰ ਉਸ ਨੇ ਇਕ ਓਵਰ 'ਚ 13 ਦੌੜਾਂ ਦੇਣਿਆ ਸਨ। ਇਹ ਤੈਅ ਹੋਇਆ ਸੀ ਕਿ ਸ਼੍ਰੀਸੰਤ ਸਪਾਟ ਫਿਕਸਿੰਗ ਵਾਲਾ ਓਵਰ ਸੁੱਟਣ ਤੋਂ ਪਹਿਲਾਂ ਬੁਕੀ ਨੂੰ ਸੰਕੇਤ ਦੇਣ ਲਈ ਆਪਣੇ ਟ੍ਰਾਊਜ਼ਰ 'ਚ ਤੈਲਿਆ ਗੇਂਦਬਾਜ਼ੀ ਕਰੇਗਾ। ਉੱਥੇ ਸ਼੍ਰੀਸੰਤ ਨੇ ਵੀ ਗਲਤੀ ਮੰਨੀ ਸੀ। ਸ਼੍ਰੀਸੰਤ ਅਨੁਸਾਰ ਆਪਣੇ ਦੂਜੇ ਓਵਰ 'ਚ ਉਸ ਨੇ ਸਿਰਫ ਇਸ਼ਾਰਾ ਦੇਣ ਲਈ ਟ੍ਰਾਊਜ਼ਰ 'ਚ ਤੌਲਿਆ ਲਗਾਇਆ ਜਦਕਿ ਬੁਕੀਜ਼ ਨੂੰ ਤਿਆਰੀ ਲਈ ਪੂਰਾ ਸਮਾਂ ਦੇਣ ਲਈ ਗੇਂਦਬਾਜ਼ੀ ਤੋਂ ਪਹਿਲਾਂ ਵਾਰਮਅੱਪ ਕੀਤਾ ਅਤੇ ਕੁਝ ਸਟ੍ਰੇਚਿੰਗ ਐਕਸਰਸਾਈਜ਼ ਵੀ ਕੀਤੀ। ਡੀਲ ਅਨੁਸਾਰ ਸ਼੍ਰੀਸੰਤ ਨੇ ਇਸ ਓਵਰ 'ਚ 13 ਦੌੜਾਂ ਵੀ ਦਿੱਤੀਆਂ।
10 ਜੂਨ 2013 ਨੂੰ ਇਨ੍ਹਾਂ ਤਿੰਨਾਂ ਸ਼੍ਰੀਸੰਤ, ਅਜੀਤ ਚੰਦੀਲਾ ਅਤੇ ਅੰਕਿਤ ਚਵਹਾਣ ਨੂੰ ਜਮਾਨਤ ਮਿਲ ਗਈ। ਦਿੱਲੀ ਪੁਲਸ ਦੀ ਲਗਭਗ 6000 ਪੇਜ਼ ਦੀ ਚਾਰਜ਼ਸ਼ੀਟ 'ਚ ਇਨ੍ਹਾਂ ਖਿਡਾਰੀਆਂ ਦੇ ਨਾਲ 39 ਦੂਜੇ ਲੋਕਾਂ ਨੂੰ ਵੀ ਦੋਸ਼ੀ ਦੱਸਿਆ ਗਿਆ। 25 ਜੁਲਾਈ 2015 ਨੂੰ ਆਈ.ਪੀ.ਐੱਲ. ਸਪਾਟ ਫਿਕਸਿੰਗ ਕੇਸ 'ਚ ਦਿੱਲੀ ਪੁਲਸ ਨੂੰ ਝਟਕਾ ਦੇਣ ਲਈ ਪਟਿਆਲਾ ਹਾਊਸ ਕੋਰਟ ਨੇ ਸਾਰੇ ਦੋਸ਼ਿਆ ਨੂੰ ਬਰੀ ਕਰ ਦਿੱਤਾ । ਅਜੀਤ ਚੰਦੀਲਾ ਅਤੇ ਅਕਿਤ ਚਵਹਾਣ 'ਤੇ ਲੱਗੇ ਪੂਰੀ ਉਮਰ ਦੀ ਪਬੰਧੀ ਨੂੰ ਹਟਾ ਦਿੱਤਾ ਅਤੇ ਸ਼੍ਰੀਸੰਤ 'ਤੇ ਬਰਕਰਾਰ ਰੱਖਿਆ। ਸ਼੍ਰੀਸੰਤ ਨੇ ਫਿਰ ਤੋਂ ਖੇਡਣ ਦੀ ਅਨੁਮਤੀ ਮੰਗੀ ਸੀ ਪਰ ਬੀ.ਸੀ.ਸੀ.ਆਈ. ਨੇ ਉਸ ਨੂੰ ਫਿਰ ਤੋਂ ਟੀਮ 'ਚ ਸ਼ਾਮਲ ਕਰਨ ਤੋਂ ਮਨ੍ਹਾ ਕਰ ਦਿੱਤਾ।
ਹੁਣ ਕਿੱਥੋਂ ਤਕ ਪਹੁੰਚਿਆ ਮਾਮਲਾ
ਕੇਰਲ ਹਾਈ ਕੋਰਟ ਦੀ ਨੇ ਪਿਛਲੇ ਸਾਲ 7 ਸਤੰਬਰ ਨੂੰ ਸ਼੍ਰੀਸੰਤ 'ਤੇ ਲੱਗੀ ਉਮਰ ਭਰ ਦੀ ਪਬੰਧੀ ਹਟਾ ਲਈ ਸੀ ਪਰ ਹਾਈ ਕੋਰਟ ਦੀ ਖੰਡਪੀਠ ਨੇ ਬੀ.ਸੀ.ਸੀ.ਆਈ. ਦੀ ਅਪੀਲ 'ਤੇ ਸ਼੍ਰੀਸੰਤ 'ਤੇ ਉਮਰ ਭਰ ਦੀ ਪਬੰਧੀ ਫਿਰ ਤੋਂ ਬਹਾਲ ਕਰ ਦਿੱਤਾ। ਸ਼੍ਰੀਸੰਤ ਨੇ ਕੇਰਲ ਹਾਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਹੁਣ ਸੁਪਰੀਮ ਕੋਰਟ ਦੇ ਜੱਜ ਨੇ ਸ਼੍ਰੀਸੰਤ ਦਾ ਪੱਖ ਸੁਣਨ ਤੋਂ ਬਾਅਦ ਆਦੇਸ਼ ਜਾਰੀ ਕੀਤੇ ਹਨ ਕਿ ਇਹ ਮਾਮਲਾ ਜੁਲਾਈ ਦੇ ਅੰਤ ਤਕ ਸੁਲਝਾ ਲਿਆ ਜਾਵੇਗਾ।


Related News