IPL 2024 : ਦਿੱਲੀ ਦੇ ਬੱਲੇਬਾਜ਼ਾਂ ਦਾ ਲੱਚਰ ਪ੍ਰਦਰਸ਼ਨ, ਕੋਲਕਾਤਾ ਹੱਥੋਂ ਝੱਲਣੀ ਪਈ ਇਕਪਾਸੜ ਹਾਰ

04/29/2024 11:14:34 PM

ਸਪੋਰਟਸ ਡੈਸਕ- ਕੋਲਕਾਤਾ ਦੇ ਈਡਨ ਗਾਰਡਨਜ਼ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਦਿੱਲੀ ਦੇ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਦੀ ਬਦੌਲਤ ਇਕਤਰਫ਼ਾ ਅੰਦਾਜ਼ 'ਚ ਦਿੱਲੀ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।

PunjabKesari

ਇਸ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਟੀਮ ਲਈ ਸਹੀ ਸਾਬਿਤ ਨਹੀਂ ਹੋਇਆ ਤੇ ਟੀਮ ਦੇ ਬੱਲੇਬਾਜ਼ਾਂ ਨੇ ਬਹੁਤ ਖ਼ਰਾਬ ਪ੍ਰਦਰਸ਼ਨ ਕੀਤਾ। ਕਪਤਾਨ ਪੰਤ (27) ਤੋਂ ਬਾਅਦ ਕੁਲਦੀਪ ਯਾਦਵ (35) ਦੀ ਸੂਝਬੂਝ ਭਰੀ ਪਾਰੀ ਦੇ ਬਾਵਜੂਦ ਦਿੱਲੀ 20 ਓਵਰਾਂ 'ਚ 9 ਵਿਕਟਾਂ ਗੁਆ ਕੇ 153 ਦੌੜਾਂ ਹੀ ਬਣਾ ਸਕੀ। 

PunjabKesari

ਇਸ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੂੰ ਓਪਨਰ ਫਿਲ ਸਾਲਟ ਤੇ ਸੁਨੀਲ ਨਾਰਾਇਣ ਨੇ ਠੋਸ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 6 ਓਵਰਾਂ 'ਚ 79 ਦੌੜਾਂ ਜੜ ਦਿੱਤੀਆਂ। ਸੁਨੀਲ ਨਾਰਾਇਣ 10 ਗੇਂਦਾਂ 'ਚ 15 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ 'ਤੇ ਫ੍ਰੇਜ਼ਰ ਦੇ ਹੱਥੋਂ ਕੈਚ ਆਊਟ ਹੋ ਗਿਆ। 

PunjabKesari

ਇਸ ਤੋਂ ਬਾਅਦ ਰਿੰਕੂ ਸਿੰਘ ਵੀ 11 ਗੇਂਦਾਂ 'ਚ 11 ਦੌੜਾਂ ਬਣਾ ਕੇ ਲੀਜ਼ਾਡ ਵਿਲੀਅਮਸ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਆਏ ਕਪਤਾਨ ਸ਼੍ਰੇਅਸ ਅਈਅਰ ਨੇ 23 ਗੇਂਦਾਂ 'ਚ 3 ਚੌਕੇ ਤੇ 1 ਛੱਕੇ ਦੀ ਮਦਦ ਨਾਲ ਨਾਬਾਦ 33 ਦੌੜਾਂ ਦੀ ਪਾਰੀ ਖੇਡੀ ਤੇ ਵੈਂਕਟੇਸ਼ ਅਈਅਰ ਨੇ ਉਸ ਦਾ ਚੰਗਾ ਸਾਥ ਦਿੱਤਾ, ਜਿਸ ਨੇ 23 ਗੇਂਦਾਂ 'ਚ 2 ਚੌਕੇ ਤੇ 1 ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 57 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰ ਕੇ ਟੀਮ ਨੂੰ 3 ਵਿਕਟਾਂ ਦੇ ਨੁਕਸਾਨ 'ਤੇ 16.3 ਓਵਰਾਂ 'ਚ ਹੀ ਜਿੱਤ ਦਿਵਾ ਦਿੱਤੀ। 

PunjabKesari

ਕੋਲਕਾਤਾ ਇਸ ਜਿੱਤ ਨਾਲ 12 ਅੰਕਾਂ ਨਾਲ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਬਣੀ ਹੋਈ ਹੈ ਤੇ ਉਸ ਨੇ ਪਲੇਆਫ਼ 'ਚ ਪਹੁੰਚਣ ਦੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਉੱਥੇ ਹੀ ਦਿੱਲੀ ਨੂੰ ਇਸ ਹਾਰ ਤੋਂ ਬਾਅਦ 10 ਅੰਕਾਂ ਨਾਲ 6ਵੇਂ ਸਥਾਨ 'ਤੇ ਰਹਿਣਾ ਪਿਆ ਹੈ ਤੇ ਉਸ ਲਈ ਪਲੇਆਫ਼ 'ਚ ਸਿੱਧਾ ਪਹੁੰਚਣ ਲਈ ਅਗਲੇ ਸਾਰੇ ਮੁਕਾਬਲੇ ਜਿੱਤਣੇ ਪੈਣਗੇ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


Harpreet SIngh

Content Editor

Related News