ਧਰਮਸ਼ਾਲਾ ''ਚ IPL ਦਾ ਰੋਮਾਂਚ, ਮੀਂਹ ਤੇ ਗੜ੍ਹੇਮਾਰੀ ਵਿਚਾਲੇ ਚੱਲਦਾ ਰਿਹਾ ਸੀ ਮੈਚ

Friday, May 10, 2024 - 09:34 PM (IST)

ਧਰਮਸ਼ਾਲਾ ''ਚ IPL ਦਾ ਰੋਮਾਂਚ, ਮੀਂਹ ਤੇ ਗੜ੍ਹੇਮਾਰੀ ਵਿਚਾਲੇ ਚੱਲਦਾ ਰਿਹਾ ਸੀ ਮੈਚ

ਧਰਮਸ਼ਾਲਾ- ਪੰਜਾਬ ਕਿੰਗਸ ਅਤੇ ਆਰਸੀਬੀ ਦੇ ਮੈਚ ਦੌਰਾਨ ਆਰਸੀਬੀ ਦੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ 10ਵਾਂ ਓਵਰ ਖਤਮ ਹੁੰਦੇ ਹੀ ਧਰਮਸ਼ਾਲਾ ਸਟੇਡੀਅਮ 'ਚ ਮੀਂਹ ਸ਼ੁਰੂ ਹੋ ਗਿਆ। ਇਸ ਦੇ ਚੱਲਦੇ ਮੈਚ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ।  ਮੈਦਾਨ ਨੂੰ ਕਵਰ ਨਾਲ ਢੱਕਿਆ ਹੀ ਜਾ ਰਿਹਾ ਸੀ ਇਸ ਦੌਰਾਨ ਗੜ੍ਹੇਮਾਰੀ ਸ਼ੁਰੂ ਹੋ ਗਏ। ਕਰੀਬ 15 ਮਿੰਟ ਤੱਕ ਮੀਂਹ ਅਤੇ ਗੜ੍ਹੇ ਡਿੱਗਣ ਦਾ ਦੌਰ ਚੱਲਿਆ, ਪਰ ਸਟੈਂਡ 'ਚ ਬੈਠੇ ਦਰਸ਼ਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਮੀਂਹ 8 ਵਜ ਕੇ 20 ਮਿੰਟ 'ਤੇ ਸ਼ੁਰੂ ਹੋ ਗਿਆ ਸੀ। ਇਸ ਕਾਰਨ ਮੈਚ ਨੂੰ ਕਰੀਬ 35 ਮਿੰਟ ਤੱਕ ਰੋਕਣਾ ਪਿਆ। ਫਿਰ 8.55 ਵਜੇ ਮੈਚ ਸ਼ੁਰੂ ਹੋਇਆ ਹੀ ਸੀ ਕਿ 5 ਮਿੰਟ ਬਾਅਦ ਫਿਰ ਤੋਂ ਹਲਕੀ ਬਾਰਿਸ਼ ਸ਼ੁਰੂ ਹੋਈ ਪਰ ਮੈਚ ਨੂੰ ਨਹੀਂ ਰੋਕਿਆ ਗਿਆ ਅਤੇ ਮੀਂਹ ਵੀ ਰੁਕ ਗਿਆ।


author

Aarti dhillon

Content Editor

Related News