ਅੱਜ ਇਨ੍ਹਾਂ 6 ਟੀਮਾਂ ਵਿਚਾਲੇ ਖੇਡੇ ਜਾਣਗੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਿੰਨ ਟੈਸਟ

Thursday, Aug 22, 2019 - 11:05 AM (IST)

ਅੱਜ ਇਨ੍ਹਾਂ 6 ਟੀਮਾਂ ਵਿਚਾਲੇ ਖੇਡੇ ਜਾਣਗੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਿੰਨ ਟੈਸਟ

ਸਪੋਰਸਟਸ ਡੈਸਕ— ਅੱਜ ਮਤਲਬ 22 ਅਗਸਤ ਤੋਂ 6 ਦੇਸ਼ਾਂ ਦੀਆਂ ਟੀਮਾਂ ਵਿਚਾਲੇ ਵੱਖ-ਵੱਖ ਜਗ੍ਹਾ 'ਤੇ ਟੈਸਟ ਮੈਚ ਖੇਡੇ ਜਾਣਗੇ ਹੈ। ਇਨ੍ਹਾਂ 6 ਦੇਸ਼ਾਂ 'ਚ ਟੀਮ ਇੰਡੀਆ ਦਾ ਨਾਂ ਵੀ ਸ਼ਾਮਲ ਹੈ ਜੋ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਆਗਾਜ ਕਰਨ ਜਾ ਰਹੀ ਹੈ। ਟੀਮ ਇੰਡੀਆ ਦਾ ਮੁਕਾਬਲਾ ਐਂਟੀਗਾ 'ਚ ਵੈਸਟਇੰਡੀਜ਼ ਖਿਲਾਫ ਹੋਵੇਗਾ। ਇਨ੍ਹਾਂ ਤੋਂ ਇਲਾਵਾ 4 ਹੋਰ ਦੇਸ਼ ਹਨ, ਜੋ 22 ਅਗਸਤ ਮਤਲਬ ਕਿ ਅੱਜ ਤੋਂ ਟੈਸਟ ਮੈਚ ਖੇਡਣਗੇ।PunjabKesari
ਦਰਅਸਲ, ਭਾਰਤ ਬਨਾਮ ਵੈਸਟਇੰਡੀਜ਼ ਤੋਂ ਇਲਾਵਾ ਸ਼੍ਰੀਲੰਕਾ ਦੀ ਮੇਜਬਾਨੀ 'ਚ ਨਿਊਜ਼ੀਲੈਂਡ ਆਈ. ਸੀ. ਸੀ ਵਰਲਡ ਟੈਸਟ ਚੈਂਪਿਅਨਸ਼ਿਪ ਦਾ ਆਪਣਾ ਦੂਜਾ ਮੁਕਾਬਲਾ ਖੇਡੇਗਾ। ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਸੀ। ਅਜਿਹੇ 'ਚ ਨਿਊਜ਼ੀਲੈਂਡ ਦੀ ਟੀਮ ਚਾਹੇਗੀ ਕਿ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ ਬਰਾਬਰ ਕੀਤੀ ਜਾਵੇ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਕੁਝ ਅੰਕ ਹਾਸਲ ਕੀਤੇ ਜਾਣ। PunjabKesari
ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਦੋ ਹੋਰ ਮੁਕਾਬਲੇਬਾਜ਼ ਟੀਮਾਂ ਇੰਗਲੈਂਡ ਅਤੇ ਆਸਟਰੇਲਿਆ ਵਿਚਾਲੇ ਵੀ ਅੱਜ ਮਤਲਬ ਕਿ 22 ਅਗਸਤ 2019 ਨੂੰ ਟੈਸਟ ਮੈਚ ਖੇਡਿਆ ਜਾਣਾ ਹੈ। ਇਹ ਦੋਨੋਂ ਟੀਮਾਂ ਏਸ਼ੇਜ਼ ਸੀਰੀਜ਼ 'ਚ ਆਹਣੇ- ਸਾਹਮਣੇ ਹੋਣਗੀਆਂ। ਇਸ ਸੀਰੀਜ਼ ਦਾ ਤੀਜਾ ਟੈਸਟ ਮੈਚ ਲੀਡਸ ਦੇ ਹੇਡਿੰਗਲੇ 'ਚ ਖੇਡਿਆ ਜਾਣਾ ਹੈ । ਇਸ ਤੋਂ ਪਹਿਲਾਂ ਮਹਿਮਾਨ ਟੀਮ ਆਸਟਰੇਲੀਆ ਨੇ ਦੋ ਮੈਚਾਂ 'ਚੋਂ ਇਕ ਮੈਚ ਜਿੱਤ ਲਿਆ ਹੈ, ਜਦ ਕਿ ਇਕ ਮੈਚ ਡ੍ਰਾ ਰਿਹਾ ਹੈ।PunjabKesari
ਇਨ੍ਹਾਂ 6 ਦੇਸ਼ਾਂ ਦੇ ਵਿਚਾਲੇ ਖੇਡੇ ਜਾ ਰਹੇ ਤਿੰਨ ਟੈਸਟ ਮੈਚਾਂ 'ਚ ਕਾਫੀ ਕੁੱਝ ਦਾਹ 'ਤੇ ਲੱਗਾ ਹੈ। ਟੀਮ ਇੰਡੀਆ ਦੀ ਆਈ. ਸੀ. ਸੀ. ਟੈਸਟ ਰੈਂਕਿੰਗ ਦੀ ਬਾਦਸ਼ਾਹੀ ਦਾ ਵੀ ਫੈਸਲਾ ਅਗਲੇ 4 ਦਿਨਾਂ 'ਚ ਹੋ ਸਕਦਾ ਹੈ, ਕਿਉਂਕਿ ਆਈ. ਸੀ. ਸੀ. ਦੀ ਟੈਸਟ ਰੈਂਕਿੰਗ 'ਚ ਨੰਬਰ ਇਕ 'ਤੇ ਚੱਲ ਰਹੀ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਤੋਂ ਚੁਣੌਤੀ ਮਿਲ ਸਕਦੀ ਹੈ। ਜੇਕਰ ਟੀਮ ਇੰਡੀਆ ਇਹ ਮੁਕਾਬਲਾ ਵੈਸਟਇੰਡੀਜ਼ ਦੇ ਹੱਥੋਂ ਹਾਰ ਜਾਂਦੀ ਹੈ ਤਾਂ ਭਾਰਤੀ ਟੀਮ ਸਿੱਧੇ ਪਹਿਲਾਂ ਤੋਂ ਤੀਜੇ ਨੰਬਰ 'ਤੇ ਖਿਸਕ ਜਾਵੇਗੀ।


Related News