ਅੱਜ ਦੇ ਦਿਨ ਹੀ ਭਾਰਤ ਨੇ ਪਾਕਿ ਨੂੰ ਘਰੇਲੂ ਜ਼ਮੀਨ ''ਤੇ ਹਰਾ ਕੇ ਰਚਿਆ ਸੀ ਇਤਿਹਾਸ

Saturday, Mar 10, 2018 - 07:49 PM (IST)

ਅੱਜ ਦੇ ਦਿਨ ਹੀ ਭਾਰਤ ਨੇ ਪਾਕਿ ਨੂੰ ਘਰੇਲੂ ਜ਼ਮੀਨ ''ਤੇ ਹਰਾ ਕੇ ਰਚਿਆ ਸੀ ਇਤਿਹਾਸ

ਜਲੰਧਰ— ਅੱਜ ਹੀ ਦੇ ਦਿਨ ਯਾਨੀ ਕਿ 10 ਮਾਰਚ 1985 ਨੂੰ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਆਸਟਰੇਲੀਆ 'ਚ ਹੋਈ ਇਸ ਵਰਲਡ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਨੇ ਸੁਨੀਲ ਗਾਵਸਕਰ ਦੀ ਨੁਮਾਇੰਦਗੀ 'ਚ ਦੌਰਾ ਕੀਤਾ ਸੀ, ਜਿੱਥੇ ਟੀਮ ਨੇ ਖਿਤਾਬੀ ਜਿੱਤ ਹਾਸਲ ਕਰ ਕੇ ਵਿਦੇਸ਼ੀ ਜ਼ਮੀਨ 'ਤੇ ਇਤਿਹਾਸ ਰਚਿਆ ਸੀ।
ਖਾਮੋਸ਼ ਹੋ ਗਿਆ ਸੀ ਪਾਕਿਤਾਨੀ ਖੇਮਾ
ਵਰਲਡ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਮੈਲਬੋਰਨ ਸਟੇਡੀਅਮ 'ਚ ਭਾਰਤ-ਪਾਕਿਸਤਾਨ ਵਿਚਾਲੇ ਹੋਇਆ। ਭਾਰਤ ਟਾਸ ਹਾਰ ਗਿਆ ਸੀ ਅਤੇ ਪਾਕਿਸਤਾਨ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰਿਆ। ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਓਵਰਾਂ 'ਚ ਹੀ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਦਬਾਅ 'ਚ ਰੱਖਿਆ ਅਤੇ ਕਪਿਲ ਦੇਵ ਨੇ ਓਪਨਰ ਮੋਹਸੀਨ ਖਾਨ ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਹਾਸਲ ਕਰਵਾਈ। ਪਾਕਿਸਤਾਨ ਨੂੰ ਪਹਿਲਾਂ ਝਟਕਾ ਉਸ ਸਮੇਂ ਲੱਗਾ ਜਦੋ ਉਸ ਦੀਆਂ 17 ਦੌੜਾਂ ਸਨ। ਇਸ ਝਟਕੇ ਤੋਂ ਬਾਅਦ ਪਾਕਿਸਤਾਨ ਸੰਭਾਲ ਸਕਦਾ ਇਨ੍ਹੇ ਨੂੰ ਹੀ ਕਪਿਲ ਨੇ 29 ਦੌੜਾਂ 'ਤੇ ਓਪਨਰ ਮੁਦਸੱਰ ਨਜ਼ਰ ਨੂੰ ਆਊਟ ਕਰ ਕੇ ਭਾਰਤ ਨੂੰ ਦੂਜੀ ਕਾਮਯਾਬੀ ਦਿਵਾ ਦਿੱਤੀ। ਇਸ ਤੋਂ ਬਾਅਦ ਪਾਕਿਸਤਾਨੀ ਖੇਮਾ ਖਾਮੋਸ਼ ਹੁੰਦਾ ਹੋਇਆ ਦਿਖਾਈ ਦਿੱਤਾ ਅਤੇ ਉਸ ਦੀ ਟੀਮ ਭਾਰਤ ਦੇ ਸਾਹਮਣੇ 9 ਵਿਕਟਾਂ ਗੁਆ ਤੇ 177 ਦੌੜਾਂ ਦਾ ਟੀਚਾ ਹੀ ਰੱਖ ਸਕੀ।

PunjabKesari
ਭਾਰਤ ਨੇ ਆਸਾਨੀ ਨਾਲ ਮੈਚ ਕੀਤਾ ਕਬਜ਼ੇ 'ਚ
ਖਿਤਾਬ ਜਿੱਤਣ ਲਈ ਮਿਲੇ 177 ਦੌੜਾਂ ਦੇ ਟੀਚਾ ਹਾਸਲ ਕਰਨ ਉਤਰੀ ਭਾਰਤੀ ਟੀਮ ਵਲੋਂ ਓਪਨਿੰਗ ਜੋੜੀ ਰਵੀ ਸ਼ਾਸਤਰੀ ਅਤੇ ਕ੍ਰਿਸ਼ਮਾਚਾਰੀ ਸ਼੍ਰੀਕਾਂਤ ਦੇ ਰੂਪ 'ਚ ਉਤਰੀ। ਦੋਵਾਂ ਨੇ ਕ੍ਰੀਜ਼ 'ਤੇ ਪੈਰ ਜਮਾਉਂਣੇ ਸ਼ੁਰੂ ਕਰ ਦਿੱਤੇ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਵਿਕਟ ਲੈਣ ਲਈ ਤਰਸਾ ਦਿੱਤਾ। ਦੋਵਾਂ ਨੇ ਪਹਿਲੇ ਵਿਕਟਾਂ ਲਈ 103 ਦੌੜਾਂ ਅਤੇ ਭਾਰਤ ਨੇ ਮੁਕਾਬਲੇ 8 ਵਿਕਟਾਂ ਰਹਿੰਦੇ ਹੋਏ ਆਪਣੇ ਨਾਂ ਕਰ ਲਿਆ। ਸ਼੍ਰੀਕਾਂਤ ਨੇ 6 ਚੌਕੇ ਅਤੇ 1 ਛੱਕੇ ਦੀ ਬਦੌਲਤ 67 ਦੌੜਾਂ ਬਣਾਈਆਂ ਅਤੇ ਮੁਹੰਮਦ ਅਜ਼ਹਰੂਦੀਨ ਨੇ 25 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਓਪਨਰ ਰਵੀ ਸ਼ਾਸਤਰੀ ਨੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 63, ਜਦਕਿ ਦਿਲੀਪ ਵੇਂਗਸਰਕਰ ਨੇ 18 ਦੌੜਾਂ ਦੀ ਅਜੇਤੂ ਪਾਰੀ ਖੇਡੀ।

PunjabKesari
ਕਪਿਲ ਦਾ ਸੀ ਕਮਾਲ ਦਾ ਪ੍ਰਦਰਸ਼ਨ
ਇਸ ਖਿਤਾਬੀ ਮੈਚ 'ਚ ਹੀਰੋ ਕਪਿਲ ਦੇਵ ਹੀ ਰਹੇ ਜਿਸ ਨੇ ਬੱਲੇ ਦੇ ਨਾਲ-ਨਾਲ ਗੇਂਦਬਾਜ਼ੀ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਕਪਿਲ ਨੇ 9 ਓਵਰ ਸੁੱਟੇ ਜਿਸ 'ਚ ਉਸ ਨੇ ਕੰਜੂਸੀ ਵਰਤਦੇ ਹੋਏ 23 ਦੌੜਾਂ ਦੇ ਕੇ 3 ਵਿਕਟਾਂ ਵੀ ਹਾਸਲ ਕੀਤੀਆਂ। ਪਾਕਿਸਤਾਨ ਦੀ ਓਪਨਰ ਜੋੜੀ ਨੂੰ ਪਵੇਲੀਅਨ ਭੇਜਿਆ ਜਿਸ ਤੋਂ ਬਾਅਦ ਚੌਥੇ ਨੰਬਰ ਦੇ ਬੱਲੇਬਾਜ਼ ਕਸੀਮ ਓਮਰ ਨੂੰ ਆਊਟ ਕੀਤਾ ਸੀ, ਜਿਦ ਕਾਰਨ ਪਾਕਿਸਤਾਨ ਦਾ ਬੱਲੇਬਾਜ਼ੀ ਆਰਡਰ ਧਾਰਾਸ਼ਾਹੀ ਹੋ ਗਿਆ।

PunjabKesari
ਇਸ ਟੂਰਨਾਮੈਂਟ 'ਚ ਇਕ ਵੀ ਮੈਚ ਨਹੀਂ ਹਾਰਿਆ ਸੀ ਭਾਰਤ
ਮਾਣ ਵਾਲੀ ਗੱਲ ਇਹ ਰਹੀ ਕਿ 1985 'ਚ 17 ਫਰਵਰੀ ਤੋਂ 10 ਮਾਰਚ ਤੱਕ ਆਸਟਰੇਲੀਆ 'ਚ ਆਯੋਜਿਤ ਇਸ ਬੇਨਸਨ ਅਤੇ ਹੈਜੇਸ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ ਸੀ। ਭਾਰਤ ਏ ਗਰੁੱਪ 'ਚ ਸ਼ਾਮਲ ਸੀ, ਜਿਸ 'ਚ ਪਾਕਿਸਤਾਨ, ਆਸਟਰੇਲੀਆ ਅਤੇ ਇੰਗਲੈਂਡ ਵੀ ਸ਼ਾਮਲ ਸੀ। ਭਾਰਤ ਨੇ ਆਪਣੇ ਗਰੁੱਪ 'ਚ ਸ਼ਾਮਲ ਸਾਰੀਆਂ ਟੀਮਾਂ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਕਰਾਰੀ ਹਾਰ ਦਿੱਤੀ ਅਤੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ।

ਕਦੋ ਖਿਲਾਫ       ਜਿੱਤ
20 ਫਰਵਰੀ 1985       ਪਾਕਿਸਤਾਨ ਭਾਰਤ (6ਵਿਕਟਾਂ ਨਾਲ)
26 ਫਰਵਰੀ 1985     ਇੰਗਲੈਂਡ   ਭਾਰਤ (86 ਦੌੜਾਂ ਨਾਲ)
3 ਮਾਰਚ     1985   ਆਸਟਰੇਲੀਆ  ਭਾਰਤ (8 ਵਿਕਟਾਂ ਨਾਲ)
5 ਮਾਰਚ     1985     ਨਿਊਜ਼ੀਲੈਂਡ ਭਾਰਤ (7 ਵਿਕਟਾਂ ਨਾਲ)
10 ਮਾਰਚ   1985   ਪਾਕਿਸਤਾਨ ਭਾਰਤ (8 ਵਿਕਟਾਂ ਨਾਲ)


 


Related News