ਟਾਈਗਰ ਦੀ ਬੇਵਫਾਈ ਨਹੀਂ ਸਹਿ ਸਕੀ ਸੀ ਏਲਿਨ

01/25/2018 5:27:24 AM

ਜਲੰਧਰ — ਅਮਰੀਕਾ ਦੇ ਮਸ਼ਹੂਰ ਗੋਲਫਰ ਟਾਈਗਰ ਵੁਡਸ ਅਤੇ ਏਲਿਨ ਨਾਡ੍ਰੈਗ੍ਰੇਨ ਦਾ ਵਿਆਹ 2004 'ਚ ਹੋਏ ਸਭ ਤੋਂ ਚਰਚਿਤ ਵਿਆਹਾਂ 'ਚੋਂ ਇਕ ਸੀ। ਸਵਿਮਸੂਟ ਮਾਡਲ ਰਹੀ ਏਲਿਨ ਦੀ 2001 ਵਿਚ ਟਾਈਗਰ ਵੁਡਸ ਨਾਲ ਮੁਲਾਕਾਤ ਕੁਝ ਖਾਸ ਨਹੀਂ ਸੀ ਕਿਉਂਕਿ ਏਲਿਨ ਨੂੰ ਗੋਲਫ ਪਸੰਦ ਨਹੀਂ ਸੀ, ਇਸ ਲਈ ਉਸ ਨੇ ਟਾਈਗਰ 'ਤੇ ਧਿਆਨ ਨਹੀਂ ਦਿੱਤਾ  ਪਰ 3 ਸਾਲਾਂ ਬਾਅਦ ਸਥਿਤੀ ਕੁਝ ਹੋਰ ਸੀ। ਉਹ ਟਾਈਗਰ ਨਾਲ ਵਿਆਹ ਕਰ ਚੁੱਕੀ ਸੀ। 
ਟਾਈਗਰ ਆਪਣੀ ਪੂਰੀ ਜ਼ਿੰਦਗੀ ਵਿਚ ਗੋਲਫ ਤੋਂ ਇਲਾਵਾ ਨਾਜਾਇਜ਼ ਸਬੰਧਾਂ ਨੂੰ ਲੈ ਕੇ ਵੀ ਚਰਚਿਤ ਰਿਹਾ। ਇਸ ਸਬੰਧੀ ਏਲਿਨ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਸ ਨੂੰ ਵਿਆਹ ਤੋਂ ਬਾਅਦ ਪਤਾ ਲੱਗ ਗਿਆ ਸੀ ਕਿ ਟਾਈਗਰ ਦੇ ਕਿੰਨੀਆਂ ਔਰਤਾਂ ਨਾਲ ਸਬੰਧ ਹਨ ਪਰ ਟਾਈਗਰ ਨੇ ਉਸ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ।   ਜਿਵੇਂ-ਜਿਵੇਂ ਟਾਈਗਰ ਦੇ ਅਫੇਅਰ ਵਧਦੇ ਗਏ, ਉਸ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਿਲ ਹੁੰਦੇ ਗਏ। ਏਲਿਨ ਨੇ ਕਿਹਾ ਕਿ ਮੈਂ ਹਰ ਸੰਭਵ ਯਤਨ ਕੀਤਾ, ਜੋ ਇਕ ਔਰਤ ਨੂੰ ਕਰਨਾ ਚਾਹੀਦਾ ਹੈ। ਆਖਿਰ ਮੈਂ ਉਹੀ ਕੀਤਾ, ਜੋ ਕਿਸੇ ਔਰਤ ਨੂੰ ਕਰਨਾ ਚਾਹੀਦਾ ਸੀ।


Related News