ਸੀਰੀਆ: ਅੱਤਵਾਦੀ ਸਮੂਹ ਨੁਸਰਾ ਫਰੰਟ ਦੇ ਸਹਿ-ਸੰਸਥਾਪਕ ਦੀ ਮੌਤ

Friday, Apr 05, 2024 - 01:01 PM (IST)

ਸੀਰੀਆ: ਅੱਤਵਾਦੀ ਸਮੂਹ ਨੁਸਰਾ ਫਰੰਟ ਦੇ ਸਹਿ-ਸੰਸਥਾਪਕ ਦੀ ਮੌਤ

ਇਦਲਿਬ (ਏ.ਪੀ.): ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਇਕ ਸਮੂਹ ਦਾ ਸੀਰੀਆਈ ਸਹਿ-ਸੰਸਥਾਪਕ ਵੀਰਵਾਰ ਦੇਰ ਰਾਤ ਪੱਛਮੀ ਸੀਰੀਆ ਵਿਚ ਇਕ ਆਤਮਘਾਤੀ ਹਮਲਾਵਰ ਦੁਆਰਾ ਕੀਤੇ ਗਏ ਇਕ ਧਮਾਕੇ ਵਿਚ ਮਾਰਿਆ ਗਿਆ। ਇਕ ਜੰਗੀ ਨਿਗਰਾਨੀ ਨੇ ਇਹ ਜਾਣਕਾਰੀ ਦਿੱਤੀ। ਕੁਝ ਕਾਰਕੁਨਾਂ ਨੇ ਦੱਸਿਆ ਕਿ ਬੰਬ ਨੇ ਅਬੂ ਮਾਰੀਆ ਅਲ-ਕਾਹਤਾਨੀ ਨੂੰ ਮਾਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-Kachchatheevu ਟਾਪੂ 'ਤੇ ਭਾਰਤ ਦੇ ਦਾਅਵੇ ਨੂੰ ਸ਼੍ਰੀਲੰਕਾ ਨੇ ਕੀਤਾ ਖਾਰਿਜ, ਦਿੱਤਾ ਇਹ ਬਿਆਨ

ਅਬੂ ਮਾਰੀਆ ਅਲ-ਕਾਹਤਾਨੀ ਦਾ ਅਸਲੀ ਨਾਮ ਮੇਸਰਾ ਅਲ-ਦੁਬੌਰੀ ਸੀ। ਅਲ-ਕਾਹਤਾਨੀ ਸੀਰੀਆ ਵਿੱਚ ਇੱਕ ਅੱਤਵਾਦੀ ਸਮੂਹ ਨੁਸਰਾ ਫਰੰਟ ਦਾ ਸਹਿ-ਸੰਸਥਾਪਕ ਸੀ। ਇਸ ਸਮੂਹ ਨੇ ਬਾਅਦ ਵਿੱਚ ਆਪਣਾ ਨਾਮ ਬਦਲ ਕੇ ਹਯਾਤ ਤਹਿਰੀਰ ਅਲ-ਸ਼ਾਮ ਰੱਖ ਲਿਆ ਅਤੇ ਅਲ-ਕਾਇਦਾ ਨਾਲ ਸਬੰਧ ਤੋੜਨ ਦਾ ਦਾਅਵਾ ਕੀਤਾ। ਬ੍ਰਿਟੇਨ ਦੀ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਮੁਤਾਬਕ ਹਮਲਾਵਰ ਨੇ ਦੇਰ ਸ਼ਾਮ ਇਦਲਿਬ ਸੂਬੇ ਦੇ ਸਰਮਾਦਾ ਸ਼ਹਿਰ 'ਚ ਅਲ-ਕਾਹਤਾਨੀ ਦੇ ਗੈਸਟ ਹਾਊਸ 'ਚ ਦਾਖਲ ਹੋ ਕੇ ਆਪਣੇ ਵਿਸਫੋਟਕਾਂ ਨਾਲ ਧਮਾਕਾ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News