ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
Friday, May 07, 2021 - 10:46 PM (IST)
ਦੁਬਈ– ਆਸਟਰੇਲੀਆ ਵਿਚ 2022 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਤਿੰਨ ਖੇਤਰੀ ਯੂਰਪੀਅਨ ਕੁਆਲੀਫਾਇਰਸ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ. ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ
ਫਿਨਲੈਂਡ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਉਪ ਖੇਤਰੀ ਯੂਰਪ-ਏ ਤੇ ਬੀ ਕੁਆਲੀਫਾਇਰਸ ਰਾਹੀਂ ਆਪਣੀ ਪਹਿਲੀ ਆਈ. ਸੀ. ਸੀ. ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰਨੀ ਸੀ। ਯੂਰਪ-ਬੀ ਕੁਆਲੀਫਾਇਰਸ 30 ਜੂਨ ਤੋਂ 5 ਜੁਲਾਈ ਵਿਚਾਲੇ ਆਯੋਜਿਤ ਕੀਤੇ ਜਾਣੇ ਸਨ। ਇਨ੍ਹਾਂ ਵਿਚ ਮੇਜ਼ਬਾਨ ਤੋਂ ਇਲਾਵਾ ਜਰਮਨੀ, ਜਿਬ੍ਰਾਲਟਰ, ਯੂਨਾਨ, ਗਰੂਨਸੇ, ਹੰਗਰੀ, ਲਕਸਮਬਰਗ ਤੇ ਸਵੀਡਨ ਸ਼ਾਮਲ ਸਨ। ਇਸ ਤੋਂ ਤਿੰਨ ਦਿਨ ਬਾਅਦ ਏ-ਵਰਗ ਦੇ ਕੁਆਲੀਫਾਇਰ ਸ਼ੁਰੂ ਹੋਣੇ ਸਨ, ਜਿਸ ਵਿਚ ਬੁਲਗਾਰੀਆ, ਸਾਈਪ੍ਰਸ, ਫਰਾਂਸ, ਇਸਰਾਈਲ, ਇਟਲੀ, ਮਾਲਟਾ, ਨਾਰਵੇ ਤੇ ਸਪੇਨ ਸ਼ਾਮਲ ਸਨ। ਇਨ੍ਹਾਂ ਸਾਰਿਆਂ ਵਿਚਾਲੇ 13 ਜੁਲਾਈ ਤਕ ਮੈਚ ਹੋਣੇ ਸਨ। ਯੂਰਪ-ਸੀ ਕੁਆਲੀਫਾਇਰ ਦੀ ਮੇਜ਼ਬਾਨੀ ਬੈਲਜੀਅਮ ਨੂੰ ਕਰਨੀ ਸੀ ਅਤੇ 5 ਤੋਂ 10 ਜੁਲਾਈ ਵਿਚਾਲੇ ਹੋਣ ਵਾਲੇ ਇਸ ਕੁਆਲੀਫਾਇਰ ਵਿਚ ਆਸਟਰੀਆ, ਬੈਲਜੀਅਮ, ਚੈੱਕ ਗਣਰਾਜ, ਡੈੱਨਮਾਰਕ, ਆਇਲ ਆਫ ਮੈਨ, ਪੁਰਤਗਾਲ, ਰੋਮਾਨੀਆ ਤੇ ਸਰਬੀਆ ਦੀਆਂ ਟੀਮਾਂ ਨੂੰ ਹਿੱਸਾ ਲੈਣਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।