ਇਹ ਹਨ ਉਹ 3 ਬੱਲੇਬਾਜ਼ ਜਿਨ੍ਹਾਂ ਨੇ ਟੈਸਟ ਕ੍ਰਿਕਟ ''ਚ ਅਰਧ ਸੈਂਕੜਿਆਂ ਤੋਂ ਜਿਆਦਾਂ ਲਗਾਏ ਹਨ ਸੈਂਕੜੇ

08/25/2017 10:55:56 PM

ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ ਜੋ ਆਪਣੀ ਬੱਲੇਬਾਜ਼ੀ ਦੀ ਬਦੌਲਤ ਪੂਰੀ ਦੁਨੀਆ ਭਰ 'ਚ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ 3 ਇਸ ਤਰ੍ਹਾਂ ਦੇ ਖਿਡਾਰੀਆਂ ਦੇ ਬਾਰੇ 'ਚ ਦੱਸਾਗੇ ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਅਰਧ ਸੈਂਕੜੇ ਤੋਂ ਵੀ ਜਿਆਦਾ ਸੈਂਕੜੇ ਲਗਾਏ ਹਨ। ਇਸ 'ਚ ਭਾਰਤ ਦੇ ਮਹਾਨ ਖਿਡਾਰੀ ਵਿਰਾਟ ਕੋਹਲੀ ਵੀ ਸ਼ਾਮਲ ਹਨ।
1. ਮੈਥਿਊ ਹੈਡਨ
ਆਸਟਰੇਲੀਆ ਦੇ ਸਾਬਕਾ ਮਹਾਨ ਖਿਡਾਰੀ ਮੈਥਿਊ ਹੈਡਨ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਕਾਰਨ ਪੂਰੀ ਦੁਨੀਆ ਭਰ 'ਚ ਮਸ਼ਹੂਰ ਹਨ। ਮੈਥਿਊ ਹੈਡਨ ਦੇ ਨਾਂ ਵੱਡੇ ਰਿਕਾਰਡ ਦਰਜ ਹਨ। ਉਨ੍ਹਾ ਨੇ ਆਪਣੀ ਟੀਮ ਨੂੰ ਜਿੱਤਣ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਮੈਥਿਊ ਹੈਡਨ ਦੇ ਨਾਂ ਟੈਸਟ ਕ੍ਰਿਕਟ 'ਚ 30 ਸੈਂਕੜੇ ਅਤੇ 29 ਅਰਧ ਸੈਂਕੜੇ ਦਰਜ ਹਨ। ਉਨ੍ਹਾਂ ਨੇ ਆਸਟਰੇਲੀਆ ਦੀ ਟੀਮ ਵਲੋਂ 103 ਟੈਸਟ ਮੈਚ ਖੇਡੇ ਹਨ ਜਿਸ 'ਚ ਉਸ ਨੇ 8625 ਦੌੜਾਂ ਬਣਾਈਆਂ ਹਨ।

PunjabKesari
2. ਸਰ ਡਾਨ ਬ੍ਰੈਡਮੈਨ
ਸਰ ਡਾਨ ਬ੍ਰੈਡਮੈਨ ਦੁਨੀਆ ਦੇ ਮਹਾਨ ਖਿਡਾਰੀਆਂ 'ਚੋਂ ਇਕ ਹਨ। ਆਸਟਰੇਲੀਆ ਦੇ ਇਸ ਮਹਾਨ ਖਿਡਾਰੀ ਦੇ ਨਾਂ ਕਈ ਵੱਡੇ ਰਿਕਾਰਡ ਦਰਜ ਹਨ। ਉਨ੍ਹਾ ਦੇ ਨਾਂ ਟੈਸਟ 'ਚ 29 ਸੈਂਕੜੇ ਦਰਜ ਹਨ। ਜਿਸ ਨੂੰ ਕਈ ਸਾਲਾਂ ਬਾਅਦ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਤੋੜਿਆ। ਬ੍ਰੈਡਮੈਨ ਦੇ ਨਾਂ 29 ਸੈਂਕੜੇ ਅਤੇ ਕੇਵਲ 13 ਅਰਧ ਸੈਂਕੜੇ ਦਰਜ ਹਨ। ਉਨ੍ਹਾ ਨੇ 52 ਟੈਸਟ ਮੈਚਾਂ 'ਚ 6996 ਦੌੜਾਂ ਬਣਾਈਆਂ ਹਨ।

PunjabKesari
3. ਵਿਰਾਟ ਕੋਹਲੀ
ਭਾਰਤ ਦੇ ਕਪਤਾਨ ਵਿਰਾਟ ਕੋਹਲੀ ਵੀ ਇਸ ਲਿਸਟ 'ਚ ਸ਼ਾਮਲ ਹਨ। ਕੋਹਲੀ ਇਸ ਸਮੇਂ ਦੇਸ਼ ਦੇ ਪ੍ਰਸਿੱਧ ਖਿਡਾਰੀਆਂ 'ਚੋਂ ਹਨ। ਉਨ੍ਹਾ ਦੇ ਨਾਂ ਕਈ ਵੱਡੇ ਰਿਕਾਰਡ ਦਰਜ ਹਨ। ਕੋਹਲੀ ਨੇ ਟੈਸਟ ਕਰੀਅਰ ਦੀ ਸ਼ੁਰੂਆਤ ਹੋਲੀ ਕੀਤੀ ਸੀ ਪਰ ਹੁਣ ਕੋਹਲੀ ਵੀ ਤੇਜ਼ੀ ਨਾਲ ਸੁਧਾਰ ਕਰ ਰਹੇ ਹਨ। ਉਨ੍ਹਾ ਦੇ ਨਾਂ 'ਤੇ 17 ਟੈਸਟ ਸੈਂਕੜੇ ਤੇ 14 ਅਰਧ ਸੈਂਕੜੇ ਹਨ। ਕੋਹਲੀ ਨੇ ਹੁਣ ਤਕ 40 ਟੈਸਟ ਮੈਚ ਖੇਡ ਕੇ 4658 ਦੌੜਾਂ ਬਣਾਈਆਂ ਹਨ।

PunjabKesari


Related News