ਜਾਪਾਨ ’ਚ ਵਿਰੋਧ ਦੇ ਬਾਵਜੂਦ ਵੀ IOC ਪ੍ਰਮੁੱਖ ਬਾਕ ਨੇ ਟੋਕੀਓ ਓਲੰਪਿਕ ਤੈਅ ਸਮੇਂ ’ਤੇ ਕਰਾਉਣ ਦਾ ਕੀਤਾ ਦਾਅਵਾ

Monday, May 24, 2021 - 02:15 PM (IST)

ਜਾਪਾਨ ’ਚ ਵਿਰੋਧ ਦੇ ਬਾਵਜੂਦ ਵੀ IOC ਪ੍ਰਮੁੱਖ ਬਾਕ ਨੇ ਟੋਕੀਓ ਓਲੰਪਿਕ ਤੈਅ ਸਮੇਂ ’ਤੇ ਕਰਾਉਣ ਦਾ ਕੀਤਾ ਦਾਅਵਾ

ਨਵੀਂ ਦਿੱਲੀ— ਜਾਪਾਨ ’ਚ ਕੋਵਿਡ-19 ਮਹਾਮਾਰੀ ਕਾਰਨ ਟੋਕੀਓ ਓਲੰਪਿਕ ਦੇ ਵਿਰੋਧ ਦੇ ਬਾਵਜੂਦ ਵੀ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਮੁੱਖ ਥਾਮਸ ਬਾਕ ਨੇ ਕਿਹਾ ਹੈ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਆਪਣੇ ਤੈਅ ਸਮੇਂ ’ਤੇ ਹੋਵੇਗਾ। ਆਈ. ਓ. ਸੀ. ਪ੍ਰਧਾਨ ਨੇ ਕਿਹਾ ਕਿ ਕਿ ਕੋਰੋਨਾ ਵਾਇਰਸ ਮੈਡੀਕਲ ਜਗਤ ’ਚ ਅਜਿਹਾ ਸੰਕਟ ਜੋ ਕਦੀ ਨਹੀਂ ਹੋਇਆ ਸੀ। ਇਸ ਕਾਰਨ 2020 ’ਚ ਇਸ ਨੂੰ ਮੁਲਤਵੀ ਵੀ ਕੀਤਾ ਗਿਆ। ਪਰ ਇਸ ਵਾਰ ਓਲੰਪਿਕ ਆਯੋਜਨ ਨਾਲ ਇਹ ਸੰਦੇਸ਼ ਜਾਵੇਗਾ ਕਿ ‘ਸੁਰੰਗ ਦੇ ਅੰਤ ’ਚ ਅਜੇ ਵੀ ਰੌਸ਼ਨੀ ਹੈ (ਸਖ਼ਤ ਮਿਹਨਤ ਦੇ ਬਾਅਦ ਉਮੀਦ ਦੀ ਕਿਰਨ।
ਇਹ ਵੀ ਪੜ੍ਹੋ : ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ ਸਚਿਨ ਤੇ ਅੰਜਲੀ ਦੀ ਲਵ ਸਟੋਰੀ, ਜਾਣੋ ਉਨ੍ਹਾਂ ਸੀ ਲਵ ਲਾਈਫ਼ ਬਾਰੇ

ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ’ਚ ਕਾਫ਼ੀ ਸਮਾਂ ਬਚਿਆ ਹੈ। ਉਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਔਖੇ ਸਮੇਂ ਦੇ ਦੌਰਾਨ ਸਾਨੂੰ ਜੂਝਾਰੂਪੁਣੇ, ਅਨੇਕਤਾ ’ਚ ਏਕਤਾ ਦਾ ਇਕ ਮਜ਼ਬੂਤ ਸੰਦੇਸ਼ ਭੇਜਣ ਦੀ ਜ਼ਰੂਰਤ ਹੈ। ਟੋਕੀਓ ਸਾਨੂੰ ਸੁਰੰਗ ਦੇ ਅੰਤ ’ਚ ਰੌਸ਼ਨੀ ਦਿਖਾਵੇਗਾ। ਪਰ ਜਾਪਾਨ ਦੇ ਜ਼ਿਆਦਾਤਾਰ ਨਾਗਰਿਕ ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਓਲੰਪਿਕ ਦੇ ਆਯੋਜਨ ਦੇ ਪੱਖ ’ਚ ਨਹੀਂ ਹਨ ਪਰ ਆਈ. ਓ. ਸੀ. ਆਪਣੇ ਫ਼ੈਸਲੇ ’ਤੇ ਅਡਿੱਗ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News