ਅਫਰੀਦੀ ਦੇ ਵਿਵਾਦਿਤ ਬੋਲ ''ਤੇ ਹੁਣ ਯੁਵਰਾਜ ਨੇ ਦਿੱਤਾ ਇਹ ਬਿਆਨ

05/17/2020 8:27:42 PM

ਨਵੀਂ ਦਿੱਲੀ— ਸ਼ਾਹਿਦ ਅਫਰੀਦੀ ਨੇ ਹਾਲ 'ਚ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਇਕ ਇਲਾਕੇ ਦਾ ਦੌਰਾ ਕੀਤਾ। ਇੱਥੇ ਉਹ ਕੁਝ ਫੌਜੀਆਂ ਤੇ ਲੋਕਾਂ ਦੇ ਵਿੱਚ ਭਾਸ਼ਣਬਾਜ਼ੀ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਕ੍ਰਿਕਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ 'ਚ ਅਜਿਹੇ ਸ਼ਬਦ ਬੋਲ ਰਿਹਾ ਹੈ ਜੋ ਭਾਰਤ ਵਿਰੋਧੀ ਹੈ। ਜ਼ਿਕਰਯੋਗ ਹੈ ਕਿ ਅਫਰੀਦੀ ਨੇ ਆਪਣੇ ਬਿਆਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੁਝ ਗਲਤ ਗੱਲਾਂ ਕੀਤੀਆਂ ਸੀ ਜਿਸ ਤੋਂ ਬਾਅਦ ਪੂਰੇ ਭਾਰਤ 'ਚ ਇਸਦਾ ਵਿਰੋਧ ਹੋਇਆ। ਨਾਲ ਹੀ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਨੇ ਅਫਰੀਦੀ ਦੇ ਵਿਵਾਦਿਤ ਬਿਆਨ 'ਤੇ ਆਪਣਾ ਪ੍ਰਤੀਕਿਰਿਆ ਦਿੱਤੀ ਤੇ ਟਵੀਟ 'ਤੇ ਫਟਕਾਰ ਲਗਾਈ ਹੈ। ਯੁਵਰਾਜ ਸਿੰਘ ਨੇ ਟਵੀਟ ਕਰ ਲਿਖਿਆ—'ਅਫਰੀਦੀ ਦੇ ਵਿਵਹਾਰ ਤੋਂ ਮੈਂ ਬਹੁਤ ਨਾਰਾਜ਼ ਹਾਂ। ਉਨ੍ਹਾਂ ਨੇ ਜੋ ਕੁਮੈਂਟ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿਰੁੱਧ ਕੀਤਾ। ਉਸ ਤੋਂ ਮੈਂ ਬਹੁਤ ਨਾਰਾਜ਼ ਹੋਇਆ ਹਾਂ। ਇਕ ਜ਼ਿੰਮੇਦਾਰ ਭਾਰਤੀ ਹੋਣ ਦੇ ਨਾਤੇ ਮੈਂ ਕਦੀ ਵੀ ਅਜਿਹੇ ਸ਼ਬਦ ਸਵੀਕਾਰ ਨਹੀਂ ਕਰਾਂਗਾ। ਮੈਂ ਮਨੁੱਖਤਾ ਦੇ ਲਈ ਤੁਹਾਡੇ ਫਾਊਂਡੇਸ਼ਨ ਦੇ ਲਈ ਮਦਦ ਮੰਗੀ ਸੀ, ਹੁਣ ਕਦੀ ਵੀ ਅਜਿਹਾ ਨਹੀਂ ਹੋਵੇਗਾ।


ਦੂਜੇ ਪਾਸੇ ਹਰਭਜਨ ਸਿੰਘ ਨੇ ਸਪੋਰਟਸ ਤਕ ਦੇ ਨਾਲ ਲਾਈਵ ਇੰਸਟਾਗ੍ਰਾਮ ਚੈਟ ਦੇ ਦੌਰਾਨ ਭੱਜੀ ਨੇ ਸ਼ਾਹਿਦ ਅਫਰੀਦੀ ਨੂੰ ਗਲਤ ਇਨਸਾਨ ਦੱਸਿਆ ਤੇ ਕਿਹਾ ਕਿ ਉਸਦੇ ਨਾਲ ਮੇਰਾ ਕੋਈ ਦੋਸਤੀ ਦਾ ਰਿਸ਼ਤਾ ਨਹੀਂ ਹੈ। ਜੋ ਮੇਰੇ ਦੇਸ਼ ਦੇ ਵਿਰੁੱਧ ਗੱਲ ਕਰੇਗਾਂ ਉਸਦਾ ਰਿਸ਼ਤਾ ਮੇਰੇ ਨਾਲ ਨਹੀਂ ਹੋਵੇਗਾ। ਭੱਜੀ ਨੇ ਕਿਹਾ ਕਿ ਹੁਣ ਮੇਰਾ ਉਸਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲਾਈਵ ਚੈਟ ਦੇ ਦੌਰਾਨ ਭੱਜੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਨੁੱਖਤਾ ਦੇ ਤਹਿਤ ਅਫਰੀਦੀ ਦੇ ਫਾਊਂਡੇਸ਼ਨ ਦੇਣ ਦੀ ਅਪੀਲ ਕੀਤੀ ਸੀ ਪਰ ਹੁਣ ਇਸ ਇਨਸਾਨ ਨੇ ਸਾਰੀ ਹੱਦ ਪਾਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭੱਜੀ ਤੇ ਯੁਵਰਾਜ ਸਿੰਘ ਨੇ ਸ਼ਾਹਿਦ ਅਫਰੀਦੀ ਦੀ ਫਾਊਂਡੇਸ਼ਨ 'ਚ ਦਾਨ ਦੇਣ ਦੇ ਲਈ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੋਵਾਂ ਭਾਰਤੀਆਂ ਕ੍ਰਿਕਟਰਾਂ ਨੂੰ ਬਹੁਤ ਟਰੋਲ ਕੀਤਾ। ਹੁਣ ਜਦੋਂ ਅਫਰੀਦੀ ਦਾ ਭਾਰਤ ਦੇ ਵਿਰੁੱਧ ਬਿਆਨ ਦਿੰਦੇ ਹੋਏ ਵੀਡੀਓ ਵਾਇਰਲ ਹੋਇਆ ਤਾਂ ਭੱਜੀ ਨੇ ਸਾਰੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗੀ ਹੈ। ਭੱਜੀ ਨੇ ਕਿਹਾ ਕਿ ਅਫਰੀਦੀ ਨੂੰ ਹੱਦ 'ਚ ਰਹਿਣਾ ਸਿੱਖਣਾ ਹੋਵੇਗਾ। ਭੱਜੀ ਨੇ ਕਿਹਾ ਕਿ ਮੇਰੇ ਤੋਂ ਯਕੀਨਨ ਗਲਤੀ ਹੋਈ ਹੈ। ਇਸ ਤੋਂ ਇਲਾਵਾ ਭੱਜੀ ਨੇ ਇਹ ਵੀ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਗਲਤ ਬੋਲ ਰਹੇ ਹਨ ਉਹ ਅਜਿਹਾ ਨਾ ਕਰਨ।

PunjabKesari


Gurdeep Singh

Content Editor

Related News