ਇਸ ਖਿਡਾਰੀ ਨੂੰ ਬਣਾਇਆ ਗਿਆ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ
Friday, Sep 25, 2026 - 10:20 AM (IST)
ਮੁੰਬਈ : ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ 2027 ਤੋਂ ਪਹਿਲਾਂ ਲੀਸਾ ਕੀਟਲੀ ਤੋਂ ਅਲੱਗ ਹੋ ਕੇ ਆਸਟ੍ਰੇਲੀਆ ਦੇ ਲਿਊਕ ਵਿਲੀਅਮਜ਼ ਨੂੰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਫ੍ਰੈਂਚਾਈਜ਼ੀ ਨੇ ਦੱਸਿਆ ਕਿ ਸਤੰਬਰ 2025 ’ਚ ਮੁੱਖ ਕੋਚ ਨਿਯੁਕਤ ਕੀਤੀ ਗਈ ਕੀਟਲੀ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਫ੍ਰੈਂਚਾਈਜ਼ੀ ਨੇ ਇਕ ਬਿਆਨ ’ਚ ਕਿਹਾ, ‘‘ਮੁੰਬਈ ਇੰਡੀਅਨਜ਼ ਨੇ ਐਲਾਨ ਕੀਤਾ ਹੈ ਕਿ ਲੀਸਾ ਕੀਟਲੀ ਨੇ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਉਸ ਦੀ ਜਗ੍ਹਾ ਲਿਊਕ ਵਿਲੀਅਮਜ਼ 2027 ਮਹਿਲਾ ਪ੍ਰੀਮੀਅਰ ਲੀਗ ਸੈਸ਼ਨ ਤੋਂ ਪਹਿਲਾਂ ਟੀਮ ਦਾ ਨਵਾਂ ਮੁੱਖ ਕੋਚ ਹੋਵੇਗਾ।’’
ਆਸਟ੍ਰੇਲੀਆ ਦੀ ਬੱਲੇਬਾਜ਼ ਕੀਟਲੀ ਦੇ ਮਾਰਗਦਰਸ਼ਨ ’ਚ 2 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ 5 ਟੀਮਾਂ ਵਾਲੇ ਟੂਰਨਾਮੈਂਟ ’ਚ ਚੌਥੇ ਸਥਾਨ ’ਤੇ ਰਹੀ ਸੀ। ਇਹ ਟੂਰਨਾਮੈਂਟ ਦੇ 4 ਸੈਸ਼ਨਾਂ ’ਚ ਟੀਮ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ। ਮੁੰਬਈ ਇੰਡੀਅਨਜ਼ ਨੇ 2023 ਤੇ 2025 ’ਚ ਡਬਲਿਊ. ਪੀ. ਐੱਲ. ਦਾ ਖਿਤਾਬ ਜਿੱਤਿਆ ਸੀ, ਜਦਕਿ 2024 ’ਚ ਟੀਮ ਇਲੀਮੀਨੇਟਰ ਤੱਕ ਪਹੁੰਚੀ ਸੀ।
