ਰੋਨਾਲਡੋ ਦੀ ਟੀਮ ਦੇ ਇਸ ਖਿਡਾਰੀ ਨੇ ਕੋਰੋਨਾ ਤੋਂ ਜਿੱਤੀ ਜੰਗ

03/28/2020 6:05:41 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਚੀਨ ਤੋਂ ਨਿਕਲਿਆ ਇਹ ਵਾਇਰਸ ਪੂਰੀ ਤਰ੍ਹਾਂ ਦੁਨੀਆ ਵਿਚ ਫੈਲ ਰਿਹਾ ਹੈ। ਯੂਰਪ ਦੇ ਇਟਲੀ, ਸਪੇਨ ਅਤੇ ਫ੍ਰਾਂਸ ਵਿਚ ਇਸ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਗਈ। ਇਸ ਦੀ ਲਪੇਟ ਵਿਚ ਦੁਨੀਆ ਦੇ 195 ਦੇਸ਼ ਆ ਗਏ ਹਨ। 27 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਟਲੀ ਦੇ ਕਲੱਬ ਯੂਵੈਂਟਸ ਦੇ ਲਈ ਖੇਡਣ ਵਾਲੇ ਅਰਜਨਟੀਨਾ ਦੇ ਫੁੱਟਬਾਲਰ ਪਾਉਲੋ ਡਾਈਬਾਲਾ ਵੀ ਇਸ ਨਾਲ ਪ੍ਰਭਾਵਿਤ ਸੀ। ਉਸ ਨੇ 22 ਮਾਰਚ ਨੂੰ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਡਾਈਬਾਲਾ ਨੇ ਅੱਜ ਭਾਵ 28 ਮਾਰਚ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੇ ਤਜ਼ਰਬੇ ਨੂੰ ਦੱਸਿਆ। ਇਹ ਕਾਫੀ ਡਰਾਵਣਾ ਹੈ।

PunjabKesari

ਡਾਈਬਾਲਾ ਨੇ ਇਸ ਬੁਰੇ ਸੁਪਨੇ ਦੀ ਤਰ੍ਹਾਂ ਦੱਸਿਆ। ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਬਹੁਤ ਮੁਸ਼ਕਿਲ ਵਿਚ ਸੀ। ਹਰ 5 ਮਿੰਟ ਵਿਚ ਮੈਨੂੰ ਸਾਹ ਚੜ੍ਹ ਜਾਂਦਾ ਸੀ ਅਤੇ ਮਾਂਸਪੇਸ਼ੀਆ ਵੀ ਸਖਤ ਹੋ ਜਾਂਦੀਆਂ ਸੀ। ਮੈਂ ਬੇਬਸ ਹੋ ਗਿਆ ਸੀ। ਪਹਿਲਾਂ ਤੋਂ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ। ਹਰ 5 ਮਿੰਟ ਵਿਚ ਥੋੜਾ ਚੱਲਣ ਤੋਂ ਬਾਅਦ ਮੈਂ ਰੁੱਕ ਜਾਂਦੀ ਸੀ, ਕਿਉਂਕਿ ਮੈਨੂੰ ਸਾਹ ਚੜ੍ਹਨ ਲੱਗ ਜਾਂਦਾ ਸੀ ਅਤੇ ਸਰੀਰ ਵੀ ਬਹੁਤ ਭਾਰਾ ਲੱਗਣ ਲੱਗ ਜਾਂਦਾ ਸੀ।

PunjabKesari

ਇਟਲੀ ਵਿਚ ਹੁਣ ਤਕ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਚੁੱਕੀ ਹੈ। ਡਾਈਬਾਲਾ ਦੀ ਮੰਗੇਤਰ ਓਰਿਆਨਾ ਸਬਾਤੀਨੀ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਸੀ। ਉਹ ਵੀ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੀ ਹੈ। ਡਾਈਬਾਲਾ ਅਰਜਨਟੀਨਾ ਦਾ ਰਾਸ਼ਟਰੀ ਟੀਮ ਵਿਚ ਲਿਓਨੇਲ ਮੇਸੀ ਦੇ ਨਾਲ ਖੇਡਦਾ ਹੈ। ਉੱਥੇ ਹੀ ਯੂਵੈਂਟਸ ਵਿਚ ਕ੍ਰਿਸਟਿਆਨੋ ਰੋਨਾਲਡੋ ਦੇ ਨਾਲ ਟੀਮ ਨੂੰ ਮਜ਼ਬੂਤੀ ਦਿੰਦਾ ਹੈ। ਉਸ ਨੇ ਇਸ ਸੀਜ਼ਨ ਵਿਚ ਯੂਵੈਂਟਸ ਦੇ ਲਈ ਸਾਰੇ ਟੂਰਨਾਮੈਂਟ ਵਿਚ ਕੁਲ 13 ਗੋਲ ਕੀਤੇ ਹਨ।


Ranjit

Content Editor

Related News