ਨਿਊਜ਼ੀਲੈਂਡ ਦੇ ਇਸ ਕ੍ਰਿਕਟਰ ਨੇ ਪੰਜਾਬੀ ਰੀਤੀ-ਰਿਵਾਜ ਨਾਲ ਕਰਵਾਇਆ ਵਿਆਹ (ਦੇਖੋਂ ਤਸਵੀਰਾਂ)

Tuesday, Sep 24, 2019 - 01:10 AM (IST)

ਨਿਊਜ਼ੀਲੈਂਡ ਦੇ ਇਸ ਕ੍ਰਿਕਟਰ ਨੇ ਪੰਜਾਬੀ ਰੀਤੀ-ਰਿਵਾਜ ਨਾਲ ਕਰਵਾਇਆ ਵਿਆਹ (ਦੇਖੋਂ ਤਸਵੀਰਾਂ)

ਸਪੋਰਟਸ ਡੈੱਕਸ— ਨਿਊਜ਼ੀਲੈਂਡ ਟੀਮ ਦੇ ਸਪਿਨਰ ਈਸ਼ ਸੋਢੀ ਨੇ ਆਪਣੀ ਗਰਲਫ੍ਰੈਂਡ ਐਜੋਲਿਨਾ ਵੈਨ ਰੋਜਮੇਲਨ ਨਾਲ ਵਿਆਹ ਕਰ ਲਿਆ ਹੈ। ਸੋਢੀ ਨੇ ਪੰਜਾਬੀ ਰੀਤੀ-ਰਿਵਾਜ ਦੇ ਨਾਲ ਆਕਲੈਂਡ ਦੇ ਤਕਨਿਨੀ ਦੇ ਸੁਪ੍ਰੀਮ ਸਿੱਖ ਸੁਸਾਇਟੀ ਗੁਰੂਦੁਆਰੇ 'ਚ ਇਕ ਨਿਜੀ ਸਮਾਰੋਹ 'ਚ ਵਿਆਹ ਕੀਤਾ। ਈਸ਼ ਸੋਢੀ ਤੇ ਐਜੋਲਿਨ ਦੇ ਵਿਆਹ 'ਚ ਉਸਦੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਕਰੀਬ 100 ਲੋਕ ਹਾਜ਼ਰ ਸਨ।

PunjabKesari
4 ਸਾਲ ਦੀ ਉਮਰ 'ਚ ਨਿਊਜ਼ੀਲੈਂਡ ਚੱਲ ਗਏ ਸਨ ਸੋਢੀ
ਪੰਜਾਬ ਦੇ ਲੁਧਿਆਣਾ 'ਚ ਜੰਮੇ ਈਸ਼ ਸੋਢੀ ਦਾ ਪੂਰਾ ਨਾਂ ਇੰਦਰਬੀਰ ਸਿੰਘ ਸੋਢੀ ਹੈ। ਉਹ 4 ਸਾਲ ਦੀ ਉਮਰ 'ਚ ਆਪਣੇ ਮਾਤਾ-ਪਿਤਾ ਨਾਲ ਨਿਊਜ਼ੀਲੈਂਡ ਚੱਲ ਗਏ ਸਨ ਤੇ ਹੁਣ ਉਹ ਨਿਊਜ਼ੀਲੈਂਡ ਦੀ ਨੈਸ਼ਨਲ ਕ੍ਰਿਕਟ ਟੀਮ ਦਾ ਹਿੱਸਾ ਹੈ। ਇਸ ਦੇ ਨਾਲ ਹੀ ਉਹ ਨਾਰਥਰਨ ਡਿਸਿਟਕਸ ਵਲੋਂ ਘਰੇਲੂ ਕ੍ਰਿਕਟ ਵੀ ਖੇਡਦੇ ਹਨ। ਇਸ ਤੋਂ ਇਲਾਵਾ ਉਹ ਆਈ. ਪੀ. ਐੱਲ. ਦੀ ਟੀਮ ਰਾਜਸਥਾਨ ਰਾਇਲਸ ਵਲੋਂ ਖੇਡਦੇ ਹਨ।

PunjabKesari

PunjabKesari

ਆਈ. ਸੀ. ਸੀ. ਰੈਂਕਿੰਗ 'ਚ ਰਹਿ ਚੁੱਕੇ ਹਨ ਨੰਬਰ 1 ਖਿਡਾਰੀ
ਸੋਢੀ ਨੇ ਨਿਊਜ਼ੀਲੈਂਡ ਦੀ ਟੀਮ ਵਲੋਂ ਖੇਡਦੇ ਹੋਏ ਬੰਗਲਾਦੇਸ਼ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਵਨ ਡੇ ਅੰਤਰਰਾਸ਼ਟਰੀ 'ਚ ਉਸ ਨੇ ਸਾਲ 2015 'ਚ ਜ਼ਿੰਬਾਬਵੇ ਦੇ ਵਿਰੁੱਧ ਡੈਬਿਊ ਮੈਚ ਖੇਡਿਆ ਸੀ। ਈਸ਼ ਸੋਢੀ ਟੀ-20 ਅੰਤਰਰਾਸ਼ਟਰੀ ਆਈ. ਸੀ. ਸੀ. ਰੈਂਕਿੰਗ 'ਚ ਨੰਬਰ 1 ਖਿਡਾਰੀ ਵੀ ਰਹੇ ਹਨ।

PunjabKesari


author

Gurdeep Singh

Content Editor

Related News