ਸਚਿਨ ਦੀ ਬੇਟੀ ਸਾਰਾ ਨੇ ਬਣਾਇਆ ਇਹ ਕਬਾਬ, ਸ਼ੇਅਰ ਕੀਤੀ ਤਸਵੀਰ

05/08/2020 2:31:19 AM

ਨਵੀਂ ਦਿੱਲੀ— ਹੁਣ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਦਿੱਗਜ ਸਚਿਨ ਤੇਂਦੁਲਕਰ ਖਾਣ ਦੇ ਕਿੰਨੇ ਜ਼ਿਆਦਾ ਸ਼ੌਕੀਨ ਹਨ ਪਰ ਜਦੋ ਗੱਲ ਆਪਣੇ ਬੱਚਿਆਂ ਦੇ ਬਣਾਏ ਭੋਜਨ ਦੀ ਤਾਂ ਇਹ ਭੋਜਨਪ੍ਰੇਮ ਇਕ ਅਲੱਗ ਹੀ ਮੁਕਾਮ ਹਾਸਲ ਲੈਂਦਾ ਹੈ। ਕੁਝ ਅਜਿਹਾ ਹੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਲ ਵੀ ਨਜ਼ਰ ਆਇਆ। ਜਦੋ ਉਨ੍ਹਾਂ ਨੇ ਆਪਣੀ ਬੇਟੀ ਸਾਰਾ ਤੇ ਉਸਦੇ ਹੱਥ ਦੇ ਬਣਾਏ ਕਬਾਬ ਦੇ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।

 
 
 
 
 
 
 
 
 
 
 
 
 
 

Gone in 60 seconds! 😀 Thanks for the fabulous beetroot kebabs @saratendulkar

A post shared by Sachin Tendulkar (@sachintendulkar) on May 6, 2020 at 9:29am PDT


ਸਚਿਨ ਤੇਂਦੁਲਕਰ ਨੇ ਪੋਸਟ 'ਚ ਲਿਖਿਆ —'ਉਹ ਬੇਟੀ ਦੇ ਬਣਾਏ ਇਸ ਕਬਾਬ ਨੂੰ ਸਿਰਫ 60 ਸੈਕਿੰਡ ਦੇ ਅੰਦਰ ਹੀ ਚੱਟ ਕਰ ਗਏ।' ਪੋਸਟ ਕੀਤੀ ਗਈ ਤਸਵੀਰ 'ਚ ਪਲੇਟ 'ਚ ਅੱਠ ਕਬਾਬ ਰੱਖੇ ਹਨ, ਜੋ ਬਹੁਤ ਵੱਡੇ ਹਨ। ਸਾਫ ਹੈ ਕਿ ਇਹ ਚੁਕੰਦਰ ਦੇ ਕਬਾਬ ਬਹੁਤ ਹੀ ਜ਼ਿਆਦਾ ਸੁਆਦ ਬਣੇ ਸਨ। ਇਸ ਲਈ ਸਚਿਨ ਨੂੰ ਇਨ੍ਹਾਂ ਅੱਠ ਕਬਾਬਾਂ ਨੂੰ ਖਾਣ ਦੇ ਲਈ 1 ਮਿੰਟ ਦਾ ਸਮਾਂ ਲੱਗਾ। ਅਸਲ 'ਚ ਸਚਿਨ ਹੀ ਨਹੀਂ ਕਿਸੇ ਵੀ ਪਿਤਾ ਦੇ ਲਈ ਬੇਟੀ ਦੇ ਹੱਥ ਦਾ ਭੋਜਨ ਬਹੁਤ ਹੀ ਸਪੈਸ਼ਲ ਹੁੰਦਾ ਹੈ ਤੇ ਜਦੋ ਇਹ ਜਾਇਕੇਦਾਰ ਹੋਵੇ। ਤਾਂ ਫਿਰ ਸੋਨੇ 'ਤੇ ਸੁਹਾਗੇ ਵਰਗੀ ਗੱਲ ਹੈ! ਇੰਸਟਾਗ੍ਰਾਮ 'ਤੇ ਸਚਿਨ ਦੀ ਇਸ ਪੋਸਟ 'ਤੇ ਉਸਦੇ ਫੈਂਸ ਅਲੱਗ- ਅਲੱਗ ਪ੍ਰਤੀਕਿਰਿਆ ਵਿਅਕਤ ਕੀਤੀ ਹੈ।


Gurdeep Singh

Content Editor

Related News