ਕੌਮਾਂਤਰੀ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ, ਐਂਜੇਲੋ ਮੈਥਿਊਜ਼ ਵਿਵਾਦਤ ਅੰਦਾਜ਼ 'ਚ ਹੋਇਆ ਆਊਟ
Monday, Nov 06, 2023 - 05:28 PM (IST)
ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 'ਚ ਬੰਗਲਾਦੇਸ਼ ਕ੍ਰਿਕਟ ਟੀਮ ਦਾ ਸਾਹਮਣਾ ਸ਼੍ਰੀਲੰਕਾ ਕ੍ਰਿਕਟ ਟੀਮ ਨਾਲ ਹੋ ਰਿਹਾ ਹੈ। ਇਸ ਮੈਚ 'ਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਸ਼੍ਰੀਲੰਕਾ ਦੇ ਮੱਧਕ੍ਰਮ ਦੇ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ 'ਟਾਈਮ ਆਊਟ' ਦੇ ਦਿੱਤਾ ਗਿਆ। ਉਹ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ 'ਚ 'ਟਾਈਮ ਆਊਟ' ਦੇਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਮੈਥਿਊਜ਼ ਇਕ ਵੀ ਗੇਂਦ ਨਹੀਂ ਖੇਡ ਸਕੇ ਅਤੇ ਉਨ੍ਹਾਂ ਨੂੰ ਪੈਵੇਲੀਅਨ ਪਰਤਣਾ ਪਿਆ। ਆਓ ਤੁਹਾਨੂੰ ਦਸਦੇ ਹਾਂ ਪੂਰਾ ਮਾਮਲਾ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਰਖਾਸਤ, WC 'ਚ ਭਾਰਤ ਖਿਲਾਫ਼ ਕਰਾਰੀ ਹਾਰ ਤੋਂ ਬਾਅਦ ਚੁੱਕਿਆ ਗਿਆ ਵੱਡਾ ਕਦਮ
ਕੀ ਹੈ ਪੂਰਾ ਮਾਮਲਾ?
ਸਦੀਰਾ ਸਮਰਾਵਿਕਰਮਾ ਦੇ ਆਊਟ ਹੋਣ ਤੋਂ ਬਾਅਦ ਮੈਥਿਊਜ਼ 25ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਆਏ। ਉਸ ਦਾ ਹੈਲਮੇਟ ਠੀਕ ਨਹੀਂ ਸੀ ਅਤੇ ਇਸ ਨੂੰ ਪਹਿਨਣ 'ਚ ਦਿੱਕਤ ਆ ਰਹੀ ਸੀ। ਅਜਿਹੇ 'ਚ ਉਸ ਨੇ ਪੈਵੇਲੀਅਨ ਤੋਂ ਇਕ ਹੋਰ ਹੈਮਲੇਟ ਲਿਆਉਣ ਲਈ ਕਿਹਾ, ਜਿਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਮੈਥਿਊਜ਼ ਨੂੰ ਆਊਟ ਕਰਨ ਦੀ ਅਪੀਲ ਕੀਤੀ। ਅੰਪਾਇਰ ਮੈਥਿਊਜ਼ ਕੋਲ ਗਿਆ ਅਤੇ ਉਸ ਨੂੰ ਵਾਪਸ ਜਾਣ ਲਈ ਕਿਹਾ, ਮੈਥਿਊਜ਼ ਕੁਝ ਦੇਰ ਅੰਪਾਇਰ ਨਾਲ ਬਹਿਸ ਕਰਦੇ ਰਹੇ ਅਤੇ ਫਿਰ ਵਾਪਸ ਚਲੇ ਗਏ।
ਨਿਯਮ ਕੀ ਕਹਿੰਦੇ ਹਨ?
ਨਿਯਮ 40.1.1 ਦੇ ਅਨੁਸਾਰ, ਵਿਕਟ ਡਿੱਗਣ ਜਾਂ ਬੱਲੇਬਾਜ਼ ਦੇ ਰਿਟਾਇਰ ਹੋਣ ਤੋਂ ਬਾਅਦ, ਗੇਂਦ ਖੇਡਣ ਦੇ 3 ਮਿੰਟ ਦੇ ਅੰਦਰ ਅੰਦਰ ਆਉਣ ਵਾਲੇ ਬੱਲੇਬਾਜ਼ ਨੂੰ ਅਗਲੀ ਗੇਂਦ ਖੇਡਣ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਵਿਸ਼ਵ ਕੱਪ ਵਿੱਚ ਇਹ ਸਮਾਂ 2 ਮਿੰਟ ਦਾ ਹੈ। ਅਜਿਹਾ ਨਾ ਹੋਣ 'ਤੇ ਜੇਕਰ ਗੇਂਦਬਾਜ਼ੀ ਟੀਮ ਅਪੀਲ ਕਰਦੀ ਹੈ ਤਾਂ ਬੱਲੇਬਾਜ਼ ਨੂੰ ਆਊਟ ਐਲਾਨਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਖਿਡਾਰੀ ਇਸ ਤਰ੍ਹਾਂ ਆਊਟ ਹੋਇਆ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ