ਘਰ ਜਾਂਦਿਆਂ ਹੀ ਸਲਾਖਾ ਪਿੱਛੇ ਹੋਵੇਗਾ ਇਹ ਦਿੱਗਜ ਕ੍ਰਿਕਟਰ! ਜਾਣੋ ਪੂਰਾ ਮਾਮਲਾ
Wednesday, Sep 25, 2024 - 12:07 AM (IST)
ਸਪੋਰਟਸ ਡੈਸਕ - ਬੰਗਲਾਦੇਸ਼ ਦੇ ਦਿੱਗਜ ਕ੍ਰਿਕਟਰ ਸ਼ਾਕਿਬ ਅਲ ਹਸਨ ਇਸ ਸਮੇਂ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤ 'ਚ ਮੌਜੂਦ ਹਨ। ਪਰ ਕੁਝ ਦਿਨ ਪਹਿਲਾਂ ਉਨ੍ਹਾਂ 'ਤੇ ਆਪਣੇ ਹੀ ਦੇਸ਼ 'ਚ ਕਤਲ ਦਾ ਦੋਸ਼ ਲੱਗਾ ਸੀ। ਦੱਸ ਦੇਈਏ ਕਿ ਬੰਗਲਾਦੇਸ਼ 'ਚ ਸਰਕਾਰ ਦਾ ਤਖਤਾ ਪਲਟਣ ਤੋਂ ਪਹਿਲਾਂ ਸ਼ਾਕਿਬ ਅਲ ਹਸਨ ਸ਼ੇਖ ਹਸੀਨਾ ਸਰਕਾਰ 'ਚ ਅਵਾਮੀ ਲੀਗ ਦੇ ਸੰਸਦ ਮੈਂਬਰ ਸਨ। ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੱਕ ਵਿਅਕਤੀ ਨੇ ਸਾਕਿਬ ਸਮੇਤ 156 ਲੋਕਾਂ 'ਤੇ ਆਪਣੇ ਬੇਟੇ ਰੂਬੇਲ ਦੀ ਹੱਤਿਆ ਦਾ ਦੋਸ਼ ਲਗਾਇਆ ਸੀ।
ਕੁਝ ਦਿਨ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਕਿਹਾ ਸੀ ਕਿ ਸ਼ਾਕਿਬ ਨੂੰ ਦੋਸ਼ੀ ਠਹਿਰਾਏ ਜਾਣ ਤੱਕ ਕ੍ਰਿਕਟ ਖੇਡਣ ਤੋਂ ਨਹੀਂ ਰੋਕਿਆ ਜਾਵੇਗਾ। ਹੁਣ ਬੀ.ਸੀ.ਬੀ. ਵਿੱਚ ਕ੍ਰਿਕਟ ਸੰਚਾਲਨ ਦੇ ਇੰਚਾਰਜ ਸ਼ਹਿਰਯਾਰ ਨਫੀਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੁੱਖ ਸਲਾਹਕਾਰ, ਖੇਡ ਸਲਾਹਕਾਰ ਅਤੇ ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਨੇ ਸਪੱਸ਼ਟ ਤੌਰ 'ਤੇ ਆਪਣਾ ਪੱਖ ਰੱਖਿਆ ਹੈ। ਬੰਗਲਾਦੇਸ਼ ਸਰਕਾਰ ਨੂੰ ਸਪੱਸ਼ਟ ਸੰਦੇਸ਼ ਹੈ ਕਿ ਜੋ ਵੀ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਕਿਸ ਨੂੰ ਵੀ ਬਿਨਾਂ ਕਾਰਨ ਪ੍ਰੇਸ਼ਾਨ ਨਾ ਕੀਤਾ ਜਾਵੇ।"
ਨਫੀਸ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਾਕਿਬ ਸੱਟ ਲੱਗਣ ਜਾਂ ਚੋਣ 'ਚ ਕਿਸੇ ਸਮੱਸਿਆ ਕਾਰਨ ਹੀ ਟੀਮ ਤੋਂ ਬਾਹਰ ਹੋ ਸਕਦੇ ਹਨ। ਫਿਲਹਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ ਕਿ ਸ਼ਾਕਿਬ ਨੂੰ ਦੱਖਣੀ ਅਫਰੀਕਾ ਖਿਲਾਫ ਆਉਣ ਵਾਲੀ ਘਰੇਲੂ ਸੀਰੀਜ਼ 'ਚ ਕਿਉਂ ਨਹੀਂ ਖੇਡਣਾ ਚਾਹੀਦਾ। ਇਸ ਬਿਆਨ ਨੇ ਕਿਸੇ ਤਰ੍ਹਾਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਾਕਿਬ ਅਲ ਹਸਨ ਨੂੰ ਬੰਗਲਾਦੇਸ਼ ਪਰਤਣ 'ਤੇ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਕਿਸੇ ਹੋਰ ਕਾਰਨ ਕਰਕੇ ਪ੍ਰੇਸ਼ਾਨ ਕੀਤਾ ਜਾਵੇਗਾ।
ਫਿਲਹਾਲ ਭਾਰਤ 'ਚ ਹੈ ਬੰਗਲਾਦੇਸ਼ ਦੀ ਟੀਮ
ਬੰਗਲਾਦੇਸ਼ ਦੀ ਟੀਮ ਫਿਲਹਾਲ ਭਾਰਤ 'ਚ ਹੈ, ਜਿੱਥੇ ਉਨ੍ਹਾਂ ਨੇ ਕਾਨਪੁਰ 'ਚ ਦੂਜਾ ਟੈਸਟ ਮੈਚ ਖੇਡਣਾ ਹੈ। ਇਸ ਤੋਂ ਬਾਅਦ 6 ਤੋਂ 12 ਅਕਤੂਬਰ ਦਰਮਿਆਨ 3 ਟੀ-20 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਬੰਗਲਾਦੇਸ਼ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰੇਗਾ। ਪ੍ਰੋਗਰਾਮ ਮੁਤਾਬਕ ਅਫਰੀਕੀ ਟੀਮ 16 ਅਕਤੂਬਰ ਨੂੰ ਬੰਗਲਾਦੇਸ਼ ਆਵੇਗੀ। ਪਹਿਲਾ ਟੈਸਟ ਮੈਚ 21 ਅਕਤੂਬਰ ਤੋਂ ਢਾਕਾ 'ਚ ਅਤੇ ਦੂਜਾ ਮੈਚ 29 ਅਕਤੂਬਰ ਤੋਂ ਚਟੋਗ੍ਰਾਮ 'ਚ ਖੇਡਿਆ ਜਾਵੇਗਾ।