ਭਾਰਤ ਲਈ ਸਭ ਤੋਂ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਇਹ ਆਲਰਾਊਂਡਰ : ਸੁਨੀਲ ਗਾਵਸਕਰ
Sunday, Jun 12, 2022 - 03:22 PM (IST)
ਸਪੋਰਟਸ ਡੈਸਕ- ਟੀ20 ਕ੍ਰਿਕਟ ਦਾ ਅਜਿਹਾ ਫਾਰਮੈਟ ਹੈ ਜਿਸ 'ਚ ਇਕ ਓਵਰ 'ਚ ਗੇਮ ਦਾ ਪਾਸਾ ਪੂਰੀ ਤਰ੍ਹਾਂ ਪਲਟ ਜਾਂਦਾ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਹਾਲ ਹੀ 'ਚ ਦੱਸਿਆ ਕਿ ਕਿਹੜਾ ਖਿਡਾਰੀ ਭਾਰਤ ਲਈ ਗੇਮ ਚੇਂਜਰ ਸਾਬਤ ਹੋਵੇਗਾ। ਇਕ ਸ਼ੋਅ ਦੇ ਦੌਰਾਨ ਮਹਾਨ ਬੱਲੇਬਾਜ਼ ਨੇ ਕਿਹਾ ਕਿ ਹਾਰਦਿਕ ਪੰਡਯਾ ਸਭ ਤੋਂ ਵੱਡੇ ਗੇਮ ਚੇਂਜਰ ਸਾਬਤ ਹੋਣ ਵਾਲੇ ਹਨ। ਹਾਰਦਿਕ ਕੋਲ ਗੇਂਦ ਤੇ ਬੱਲੇ ਦੋਵਾਂ ਨਾਲ ਧਮਾਲ ਮਚਾਉਣ ਦੀ ਸਮਰਥਾ ਹੈ।
ਗਾਵਸਕਰ ਨੇ ਕਿਹਾ ਕਿ, ਮੇਰੇ ਹਿਸਾਬ ਨਾਲ ਹਾਰਦਿਕ ਪੰਡਯਾ ਟੀ20 ਕ੍ਰਿਕਟ 'ਚ ਭਾਰਤ ਲਈ ਗੇਮ ਚੇਂਜਰ ਸਾਬਤ ਹੋਣ ਵਾਲੇ ਹਨ। ਸਿਰਫ ਵਰਲਡ ਕੱਪ ਹੀ ਨਹੀਂ, ਉਹ ਭਾਰਤ ਲਈ ਜਿੰਨੇ ਵੀ ਮੈਚ ਖੇਡਣਗੇ ਉਸ 'ਚ ਉਨ੍ਹਾਂ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਹਾਰਦਿਕ ਪੰਡਯਾ ਭਾਵੇਂ ਟੀਮ ਲਈ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਣ ਜਾਂ ਫਿਰ ਉਹ ਫਰਸਟ ਤੇ ਸੈਕਿੰਡ ਚੇਂਜ 'ਤੇ ਗੇਂਦਬਾਜ਼ੀ ਕਰਨ ਲਈ ਆਉਣ ਉਹ ਭਾਰਤੀ ਟੀਮ ਦੇ ਲਈ ਮੁੱਖ ਖਿਡਾਰੀ ਸਾਬਤ ਹੋਣਗੇ। ਮੈਂ ਉਨ੍ਹਾਂ ਨੂੰ ਨਵੀਂ ਗੇਂਦ ਦੇ ਨਾਲ ਵੀ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ
ਹਾਰਦਿਕ ਪੰਡਯਾ ਨੇ ਲੰਬੇ ਸਮੇਂ ਪਿੱਠ ਦੀ ਸੱਟ ਤੋਂ ਜੂਝਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਨਾ ਸਿਰਫ਼ ਵਾਪਸੀ ਕੀਤੀ ਸਗੋਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਪਹਿਲੀ ਹੀ ਵਾਰ ਟੀਮ ਨੂੰ ਖ਼ਿਤਾਬ ਦਿਵਾਇਆ। ਹੁਣ ਟੀ20 ਵਿਸ਼ਵ ਕੱਪ 2022 'ਚ ਉਨ੍ਹਾਂ ਨੂੰ ਟੀਮ ਦੇ ਅਹਿਮ ਖਿਡਾਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।