ਇਹ 'ਇੰਪੈਕਟ' ਖਿਡਾਰੀ ਨਿਯਮ ਰੋਮਾਂਚਕ ਪਰ 'ਆਲ ਰਾਊਂਡਰ' ਦੀ ਭੂਮਿਕਾ ਨੂੰ ਘਟਾਉਂਦਾ ਹੈ : ਵੋਗਸ

Wednesday, Apr 24, 2024 - 03:56 PM (IST)

ਇਹ 'ਇੰਪੈਕਟ' ਖਿਡਾਰੀ ਨਿਯਮ ਰੋਮਾਂਚਕ ਪਰ 'ਆਲ ਰਾਊਂਡਰ' ਦੀ ਭੂਮਿਕਾ ਨੂੰ ਘਟਾਉਂਦਾ ਹੈ : ਵੋਗਸ

ਚੇਨਈ : ਲਖਨਊ ਸੁਪਰ ਜਾਇੰਟਸ ਦੇ ਸਲਾਹਕਾਰ ਐਡਮ ਵੋਗਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ 'ਇੰਪੈਕਟ' ਖਿਡਾਰੀ ਨਿਯਮ 'ਤੇ ਚੱਲ ਰਹੀ ਬਹਿਸ 'ਚ ਸ਼ਾਮਲ ਹੋ ਕੇ ਕਿਹਾ ਕਿ ਉਹ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ 'ਚ 'ਪਾਵਰ ਸਰਜ' ਨਿਯਮ ਨੂੰ ਤਰਜੀਹ ਦਿੰਦੇ ਹਨ। ਜਿਸ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੋ ਓਵਰਾਂ ਦੇ ਪੜਾਅ 'ਤੇ ਫੀਲਡਿੰਗ ਪਾਬੰਦੀਆਂ ਦਾ ਫੈਸਲਾ ਕਰਨ ਦਾ ਮੌਕਾ ਮਿਲਦਾ ਹੈ।

'ਇੰਪੈਕਟ' ਖਿਡਾਰੀ ਨਿਯਮ ਪਿਛਲੇ ਸੀਜ਼ਨ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਸੀਜ਼ਨ 'ਚ ਇਸ ਨੂੰ ਲੈ ਕੇ ਕਾਫੀ ਬਹਿਸ ਚੱਲ ਰਹੀ ਹੈ ਕਿਉਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਇਸ ਨੂੰ ਹਰਫਨਮੌਲਾ ਖਿਡਾਰੀਆਂ ਲਈ ਨੁਕਸਾਨਦੇਹ ਦੱਸਿਆ ਹੈ। ਵੋਗਸ ਵੀ ਇਸ ਨਾਲ ਸਹਿਮਤ ਹਨ ਅਤੇ ਕਿਹਾ ਕਿ ਇਹ ਨਿਯਮ ਕ੍ਰਿਕਟ ਨੂੰ ਰੋਮਾਂਚਕ ਬਣਾ ਰਿਹਾ ਹੈ ਪਰ ਇਸ ਨਾਲ ਹਰਫਨਮੌਲਾ ਖਿਡਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਆਸਟ੍ਰੇਲੀਆਈ ਖਿਡਾਰੀ ਨੇ ਮੰਗਲਵਾਰ ਰਾਤ ਚੇਨਈ ਸੁਪਰ ਕਿੰਗਜ਼ 'ਤੇ ਛੇ ਵਿਕਟਾਂ ਦੀ ਜਿੱਤ ਤੋਂ ਬਾਅਦ ਕਿਹਾ, 'ਟੂਰਨਾਮੈਂਟ 'ਚ ਵੱਡੇ ਸਕੋਰ ਬਣਾਏ ਜਾ ਰਹੇ ਹਨ ਅਤੇ ਟੀਮ ਦੇ ਮਜ਼ਬੂਤ ਬੱਲੇਬਾਜ਼ ਸੱਤ ਜਾਂ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰ ਰਹੇ ਹਨ।'

ਉਸ ਨੇ ਕਿਹਾ, 'ਯਕੀਨੀ ਤੌਰ 'ਤੇ ਇਸ ਨਾਲ ਕ੍ਰਿਕਟ ਦਾ ਉਤਸ਼ਾਹ ਵਧਿਆ ਹੈ ਪਰ ਇਸ ਨਾਲ ਆਲਰਾਊਂਡਰ ਦੀ ਭੂਮਿਕਾ ਅਤੇ ਮੈਚ 'ਚ ਉਸ ਦਾ ਪ੍ਰਭਾਵ ਥੋੜ੍ਹਾ ਘਟਦਾ ਹੈ। ਹਰਫਨਮੌਲਾ ਟੀਮ ਨੂੰ ਹਮੇਸ਼ਾ ਸੰਤੁਲਨ ਪ੍ਰਦਾਨ ਕਰਦੇ ਹਨ ਅਤੇ ਸ਼ਾਇਦ ਉਹ ਹੁਣ 'ਇੰਪੈਕਟ ਸਬ' ਦੇ ਨਾਲ ਇੰਨੇ ਮਹੱਤਵਪੂਰਨ ਨਹੀਂ ਰਹੇ ਹਨ। ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (BBL) 'ਚ 'ਪਾਵਰ ਸਰਜ' ਨਿਯਮ ਨਾਲ ਤੁਲਨਾ ਕਰਨ ਬਾਰੇ ਪੁੱਛੇ ਜਾਣ 'ਤੇ ਵੋਗਸ ਨੇ ਕਿਹਾ ਕਿ ਇਹ ਮੈਚ ਨੂੰ ਦਿਲਚਸਪ ਬਣਾਉਂਦਾ ਹੈ ਅਤੇ ਉਸ ਨੂੰ ਇਹ ਨਿਯਮ ਪਸੰਦ ਹੈ। ਜਦੋਂ ਕਿ ਆਈਪੀਐਲ ਵਿੱਚ ਪਾਰੀ ਦੀ ਸ਼ੁਰੂਆਤ ਵਿੱਚ ਛੇ ਓਵਰਾਂ ਦਾ ਪਾਵਰਪਲੇ ਹੁੰਦਾ ਹੈ, ਬੀਬੀਐਲ ਵਿੱਚ ਚਾਰ ਓਵਰਾਂ ਦਾ ਪਾਵਰਪਲੇ ਹੁੰਦਾ ਹੈ।

'ਪਾਵਰ ਸਰਜ' ਸਰਕਲ ਤੋਂ ਬਾਹਰ ਸਿਰਫ਼ ਦੋ ਫੀਲਡਰਾਂ ਦਾ ਦੋ ਓਵਰਾਂ ਦਾ ਪੜਾਅ ਹੈ ਜਿਸ ਨੂੰ ਬੱਲੇਬਾਜ਼ੀ ਕਰਨ ਵਾਲੀ ਟੀਮ ਆਪਣੀ ਪਾਰੀ ਦੇ 11ਵੇਂ ਓਵਰ ਤੋਂ ਬਾਅਦ ਕਿਸੇ ਵੀ ਸਮੇਂ ਬੁਲਾਉਂਦੀ ਹੈ। ਉਸ ਨੇ ਕਿਹਾ, 'ਮੈਨੂੰ ਆਪਣੀ ਥਾਂ 'ਤੇ 'ਪਾਵਰ ਸਰਜ਼' ਦਾ ਰਾਜ ਚੰਗਾ ਲੱਗਦਾ ਹੈ। ਇਸ ਨਾਲ ਮੈਚ ਥੋੜ੍ਹਾ ਦਿਲਚਸਪ ਹੋ ਜਾਂਦਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਤੁਹਾਨੂੰ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਮੈਚ ਤੋਂ ਬਾਹਰ ਹੋ ਗਏ ਹੋ। ਪਰ ਅਸੀਂ ਇਸ ਦੌਰਾਨ ਕਈ ਵਿਕਟਾਂ ਡਿੱਗਦੀਆਂ ਵੀ ਦੇਖੀਆਂ ਹਨ।


author

Tarsem Singh

Content Editor

Related News