ਥਿਗਾਲਾ ਦੀ ਚੰਗੀ ਸ਼ੁਰੂਆਤ, ਸਾਂਝੇ ਚੌਥੇ ਸਥਾਨ ’ਤੇ

Thursday, Oct 09, 2025 - 10:36 PM (IST)

ਥਿਗਾਲਾ ਦੀ ਚੰਗੀ ਸ਼ੁਰੂਆਤ, ਸਾਂਝੇ ਚੌਥੇ ਸਥਾਨ ’ਤੇ

ਯੋਕੋਹਾਮਾ (ਜਾਪਾਨ) (ਭਾਸ਼ਾ)- ਭਾਰਤੀ ਮੂਲ ਦੇ ਅਮਰੀਕੀ ਗੋਲਫਰ ਸਾਹਿਥ ਥਿਗਾਲਾ ਨੇ ਅੱਜ ਇਥੇ ਪੀ. ਜੀ. ਏ. ਟੂਰ ’ਚੇ ਬੇਕਰੰਟ ਕਲਾਸਿਕ ਦੇ ਪਹਿਲੇ ਦੌਰ ’ਚ ਇਕ ਡਬਲ ਬੋਗੀ ਦੇ ਬਾਵਜੂਦ 3 ਅੰਡਰ 68 ਦਾ ਕਾਰਡ ਬਣਾਇਆ। ਇਸ ਨਾਲ ਉਹ ਸਾਂਝੇ ਚੌਥੇ ਸਥਾਨ ’ਤੇ ਹੈ ਅਤੇ ਟਾਪ 5 ਖਿਡਾਰੀਅਾਂ ’ਚ ਬਣਿਆ ਹੋਇਆ ਹੈ।

ਗਰਦਨ ਦੀ ਸੱਟ ਤੋਂ ਪ੍ਰੇਸ਼ਾਨ ਰਿਹਾ ਥਿਗਾਲਾ ਨੇ ਮੁਸ਼ਕਿਲ ਹਾਲਾਤ ’ਚ 5 ਬਰਡੀ ਲਾਈ ਅਤੇ ਇਕ ਡਬਲ ਬੋਗੀ ਕਰ ਬੈਠਾ। ਮੈਕਸ ਗ੍ਰੇਸਰਮਨ ਨੇ 67 ਦੇ ਕਾਰਡ ਨਾਲ ਬੁੁਡ ਕਾਲੇ ਅਤੇ ਬ੍ਰਾਇਨ ਕੈਂਪਬੇਲ ਨਾਲ ਬੜ੍ਹਤ ਬਣਾਈ ਹੋਈ ਹੈ।


author

Hardeep Kumar

Content Editor

Related News