ਵਿਸ਼ਵ ਪੈਰਾ ਐਥਲੈਟਿਕਸ : ਚੋਟੀ ਦੇ ਭਾਰਤੀ ਐਥਲੀਟਾਂ ’ਤੇ ਰਹਿਣਗੀਆਂ ਨਜ਼ਰਾਂ
Thursday, Sep 25, 2025 - 11:02 AM (IST)

ਨਵੀਂ ਦਿੱਲੀ– ਇੰਡੀਅਨ ਆਇਲ ਨਵੀਂ ਦਿੱਲੀ 2025 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ, ਜਿਹੜੀ ਭਾਰਤ ਵਿਚ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੈ, 27 ਸਤੰਬਰ ਤੋਂ 5 ਅਕਤੂਬਰ, 2025 ਤੱਕ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਆਯੋਜਿਤ ਹੋਣ ਵਾਲਾ ਹੈ। ਇਸ ਆਯੋਜਨ ਵਿਚ 104 ਦੇਸ਼ਾਂ ਦੇ 2200 ਤੋਂ ਵੱਧ ਐਥਲੀਟ ਪ੍ਰਤੀਯੋਗਿਤਾ ਕਰਨਗੇ।
ਪਿਛਲੇ ਇਕ ਦਹਾਕੇ ਵਿਚ ਭਾਰਤ ਪੈਰਾ ਖੇਡਾਂ ਵਿਚ ਇਕ ਉੱਭਰਦੀ ਹੋਈ ਮਹਾਸ਼ਕਤੀ ਰਿਹਾ ਹੈ। 2012 ਲੰਡਨ ਪੈਰਾਲੰਪਿਕ ਵਿਚ ਪੁਰਸ਼ਾਂ ਦੇ ਹਾਈ ਜੰਪ ਐੱਫ 42 ਪ੍ਰਤੀਯੋਗਿਤਾ ਵਿਚ ਗਿਰੀਸ਼ਾ ਐੱਨ. ਗੌੜਾ ਵੱਲੋਂ ਜਿੱਤੇ ਗਏ ਇਕਲੌਤਾ ਤਮਗੇ ਤੋਂ ਲੈ ਕੇ ਪੈਰਿਸ ਪੈਰਾਲੰਪਿਕ ਵਿਚ 7 ਸੋਨ ਸਮੇਤ 29 ਤਮਗੇ ਜਿੱਤਣ ਤੱਕ, ਦੇਸ਼ ਨੇ ਪੈਰਾ ਖੇਡਾਂ ਵਿਚ ਲਗਾਤਾਰ ਤਰੱਕੀ ਕੀਤੀ ਹੈ। ਤਮਗਿਆਂ ਦੀ ਵਧਦੀ ਗਿਣਤੀ ਪੈਰਾ ਖੇਡਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਤੇ ਪੈਰਾ ਐਥਲੀਟਾਂ ਨੂੰ ਪ੍ਰਦਾਨ ਕੀਤੇ ਗਏ ਸਮਰਥਨ ਨੂੰ ਦਰਸਾਉਂਦੀ ਹੈ। ਭਾਰਤ ਆਗਾਮੀ ਖੇਡਾਂ ਵਿਚ 72 ਮੈਂਬਰੀ ਟੀਮ ਉਤਾਰੇਗਾ।