ਭਾਰਤ ਨੂੰ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ’ਤੇ ਮਾਣ ਹੈ : ਮੋਦੀ

Sunday, Sep 28, 2025 - 11:01 AM (IST)

ਭਾਰਤ ਨੂੰ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ’ਤੇ ਮਾਣ ਹੈ : ਮੋਦੀ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ 2025 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ ਹੋਣ ’ਤੇ ਕਿਹਾ ਕਿ ਭਾਰਤ ਨੂੰ ਦਿੱਲੀ ਵਿਚ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ’ਤੇ ਮਾਣ ਹੈ।

ਪ੍ਰਧਾਨ ਮੰਤਰੀ ਨੇ ‘ਐਕਸ’ ਉੱਪਰ ਇਕ ਪੋਸਟ ਵਿਚ ਕਿਹਾ, ‘‘ਸਾਰੇ ਮੁਕਾਬਲੇਬਾਜ਼ਾਂ ਦਾ ਹਾਰਦਿਕ ਸਵਾਗਤ ਤੇ ਸ਼ੁਭਕਾਮਨਾਵਾਂ। ਇਹ ਟੂਰਨਾਮੈਂਟ ਮਨੁੱਖੀ ਦ੍ਰਿੜ੍ਹ ਸੰਕਲਪ ਤੇ ਜਜ਼ਬੇ ਦਾ ਉਤਸਵ ਹੈ। ਇਹ ਟੂਰਨਾਮੈਂਟ ਦੁਨੀਆ ਭਰ ਵਿਚ ਇਕ ਹੋਰ ਸਮਾਵੇਸ਼ੀ ਅਤੇ ਜਿਊਂਦੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ।’’

ਦੁਨੀਆ ਦੇ ਕੁਝ ਸਰਵੋਤਮ ਪੈਰਾ ਐਥਲੀਟ ਅਜੇ ਤੱਕ ਦੀ ਸਭ ਤੋਂ ਵੱਡੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਖੇਡ ਦੇ ਮੈਦਾਨ ’ਤੇ ਆਪਣੇ ਜਜ਼ਬੇ ਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ ਕਰਨਗੇ ਜਿਹੜਾ 5 ਅਕਤੂਬਰ ਤੱਕ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਚੱਲੇਗਾ।


author

Tarsem Singh

Content Editor

Related News