Junior Shooting World Cup : ਆਖਰੀ ਦਿਨ ਮੁਕੇਸ਼ ਨੇ ਸੋਨ ਤੇ ਤੇਜਸਵਿਨੀ ਨੇ ਚਾਂਦੀ ਤਮਗਾ ਜਿੱਤਿਆ
Thursday, Oct 02, 2025 - 12:41 AM (IST)

ਨਵੀਂ ਦਿੱਲੀ (ਭਾਸ਼ਾ)– ਮੁਕੇਸ਼ ਨੇਲਾਵੱਲੀ ਨੇ ਬੁੱਧਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ਦੇ ਆਖਰੀ ਦਿਨ ਪੁਰਸ਼ਾਂ ਦੀ 25 ਮੀਟਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਜਦਕਿ ਤੇਜਸਵਿਨੀ ਸਿੰਘ ਨੇ ਇਸ ਪ੍ਰਤੀਯੋਗਿਤਾ ਵਿਚ ਮਹਿਲਾ ਵਰਗ ਵਿਚ ਚਾਂਦੀ ਤਮਗਾ ਹਾਸਲ ਕੀਤਾ, ਜਿਸ ਨਾਲ ਭਾਰਤ ਅੰਕ ਸੂਚੀ ਵਿਚ ਚੋਟੀ ’ਤੇ ਰਿਹਾ। ਜੂਨੀਅਰ ਵਿਸ਼ਵ ਚੈਂਪੀਅਨ ਮੁਕੇਸ਼ ਨੇ ਗੈਰ ਓਲੰਪਿਕ ਪ੍ਰਤੀਯੋਗਿਤਾ ਵਿਚ ਕੁੱਲ 585 ਦਾ ਸਕੋਰ ਬਣਾ ਕੇ ਸੋਨ ਤਮਗਾ ਹਾਸਲ ਕੀਤਾ। ਭਾਰਤ ਓਲੰਪਿਕ ਪ੍ਰਤੀਯੋਗਿਤਾਵਾਂ ਵਿਚ 6 ਸੋਨ, 8 ਚਾਂਦੀ ਤੇ 5 ਕਾਂਸੀ ਸਮੇਤ 19 ਤਮਗਿਆਂ ਨਾਲ ਅੰਕ ਸੂਚੀ 'ਚ ਚੋਟੀ ’ਤੇ ਰਿਹਾ।
ਉੱਥੇ ਹੀ, ਇਸ ਸਾਲ ਦੇ ਸ਼ੁਰੂ ਵਿਚ ਜੂਨੀਅਰ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤਣ ਵਾਲੀ ਤੇਜਸਵਿਨੀ ਨੇ ਮਹਿਲਾਵਾਂ ਦੀ 25 ਮੀਟਰ ਪ੍ਰਤੀਯੋਗਿਤਾ ਵਿਚ 30 ਅੰਕ ਬਣਾ ਕੇ ਚਾਂਦੀ ਤਮਗਾ ਜਿੱਤਿਆ। ਨਿਰਪੱਖ ਐਥਲੀਟ ਅਲੈਕਜੈਂਡ੍ਰਾ ਤਿਖੋਨੋਵਾ ਨੇ 33 ਅੰਕਾਂ ਨਾਲ ਸੋਨ ਤਮਗਾ ਜਿੱਤਿਆ।