2 ਮਿੰਟ ਰੂਲ ਤੋਂ ਲੈ ਕੇ ਪੈਨਲਟੀ ਦੌੜ ਤਕ, ਇਕ ਅਕਤੂਬਰ ਤੋਂ ਕ੍ਰਿਕਟ ਦੇ ਨਿਯਮਾਂ ''ਚ ਹੋਣਗੇ ਵੱਡੇ ਬਦਲਾਅ

09/20/2022 7:54:06 PM

ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ 'ਤੇ ਪਾਬੰਦੀ ਨੂੰ ਬਰਕਰਾਰ ਰੱਖਿਆ ਹੈ ਅਤੇ ਖੇਡ ਦੇ ਨਿਯਮਾਂ ਵਿੱਚ ਕੁਝ ਹੋਰ ਬਦਲਾਅ ਕੀਤੇ ਹਨ। ਇਹ ਬਦਲਾਅ 1 ਅਕਤੂਬਰ ਤੋਂ ਲਾਗੂ ਹੋਣਗੇ।

1. ਕ੍ਰਿਕਟ ਦੀ ਵਿਸ਼ਵ ਗਵਰਨਿੰਗ ਬਾਡੀ ਨੇ 'ਨਾਨ-ਸਟ੍ਰਾਈਕਰ' ਦੇ ਰਨ ਆਊਟ ਨੂੰ 'ਅਣਉਚਿਤ ਖੇਡ' ਦੀ ਸ਼੍ਰੇਣੀ ਤੋਂ ਹਟਾ ਕੇ 'ਰਨ-ਆਊਟ' ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਇਨ੍ਹਾਂ ਤਬਦੀਲੀਆਂ ਦੀ ਸਿਫ਼ਾਰਿਸ਼ ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਅਗਵਾਈ ਵਾਲੀ ਆਈ. ਸੀ. ਸੀ. ਕ੍ਰਿਕਟ ਕਮੇਟੀ ਨੇ ਕੀਤੀ ਸੀ, ਜਿਸ ਦਾ ਐਲਾਨ ਇਸ ਦੀ ਮੁੱਖ ਕਾਰਜਕਾਰੀ ਕਮੇਟੀ (ਸੀ. ਈ. ਓ.) ਨੇ ਕੀਤਾ।

2. ICC ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਗੇਂਦ ਨੂੰ ਚਮਕਾਉਣ ਲਈ ਥੁੱਕ ਦੀ ਵਰਤੋਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ। ਕ੍ਰਿਕਟ ਦੇ ਨਿਯਮਾਂ ਦੇ ਸਰਪ੍ਰਸਤ ਮੈਰੀਲੇਬੋਨ ਕ੍ਰਿਕਟ ਕਲੱਬ (ਐਮ. ਸੀ. ਸੀ.), ਨੇ ਮਾਰਚ 2022 ਵਿੱਚ ਆਪਣੇ ਨਿਯਮਾਂ ਵਿੱਚ ਸੋਧ ਕਰਕੇ ਇਸ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਆਈ. ਸੀ. ਸੀ. ਦੁਆਰਾ ਜਾਰੀ ਬਿਆਨ ਦੇ ਅਨੁਸਾਰ, ਇਹ ਪਾਬੰਦੀ ਕੋਵਿਡ ਨਾਲ ਜੁੜੇ ਅਸਥਾਈ ਉਪਾਅ ਵਜੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ ਹੈ। ਹੁਣ ਇਸ ਪਾਬੰਦੀ ਨੂੰ ਸਥਾਈ ਬਣਾਉਣਾ ਉਚਿਤ ਸਮਝਿਆ ਗਿਆ ਹੈ।

3. ਕ੍ਰੀਜ਼ 'ਤੇ ਨਵੇਂ ਬੱਲੇਬਾਜ਼ ਦੀ ਸਥਿਤੀ ਵਿਚ, ICC ਨੇ ਕਿਹਾ, 'ਜਦੋਂ ਕੋਈ ਬੱਲੇਬਾਜ਼ ਆਊਟ ਹੁੰਦਾ ਹੈ, ਤਾਂ ਨਵਾਂ ਬੱਲੇਬਾਜ਼ ਉਸੇ ਸਿਰੇ 'ਤੇ ਹੋਵੇਗਾ ਜਿੱਥੇ ਆਊਟ ਹੋਏ ਬੱਲੇਬਾਜ਼ ਨੇ ਅਗਲੀ ਗੇਂਦ 'ਤੇ ਹੋਣਾ ਸੀ।'

4. ਖੇਡ ਦੀ ਗਵਰਨਿੰਗ ਬਾਡੀ ਨੇ ਕਿਹਾ, 'ਟੈਸਟ ਅਤੇ ਵਨ-ਡੇ ਮੈਚਾਂ ਵਿੱਚ, ਹੁਣ ਨਵੇਂ ਬੱਲੇਬਾਜ਼ ਲਈ ਦੋ ਮਿੰਟ ਦੇ ਅੰਦਰ ਸਟਰਾਈਕ ਲੈਣ ਲਈ ਤਿਆਰ ਹੋਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : T20 WC 2022 ਲਈ ਨਿਊਜ਼ੀਲੈਂਡ ਦੀ 15 ਮੈਂਬਰੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

5. ਟੀ-20 ਵਿੱਚ ਮੌਜੂਦਾ 90 ਮਿੰਟਾਂ ਦੀ ਸਮਾਂ ਸੀਮਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ।

6. ਕਿਸੇ ਖੇਡ ਦੌਰਾਨ ਨਾਨ-ਸਟ੍ਰਾਈਕਰ ਨੂੰ ਰਨ ਆਊਟ ਕਰਨਾ ਪਹਿਲਾਂ ਅਣਉਚਿਤ ਮੰਨਿਆ ਜਾਂਦਾ ਸੀ ਅਤੇ ਅਜਿਹੀ ਹਰਕਤ 'ਤੇ ਅਕਸਰ ਬਹਿਸ ਹੁੰਦੀ ਸੀ। ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵਰਗੇ ਕਈ ਖਿਡਾਰੀਆਂ ਨੇ ਇਸ ਦਾ ਸਮਰਥਨ ਕੀਤਾ। ਅਜਿਹੇ ਮਾਮਲਿਆਂ 'ਚ ਹੁਣ ਬੱਲੇਬਾਜ਼ ਨੂੰ ਰਨ ਆਊਟ ਮੰਨਿਆ ਜਾਵੇਗਾ।

7. ਗੇਂਦਬਾਜ਼ ਦੇ ਰਨ-ਅੱਪ ਦੌਰਾਨ, ਜੇਕਰ ਫੀਲਡਿੰਗ ਟੀਮ ਕੋਈ ਗਲਤ ਤਰੀਕਾ ਅਪਣਾਉਂਦੀ ਹੈ, ਤਾਂ ਅੰਪਾਇਰ ਗੇਂਦ ਨੂੰ 'ਡੈੱਡ ਬਾਲ' ਕਹੇਗਾ ਅਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਪੰਜ ਪੈਨਲਟੀ ਦੌੜਾਂ ਦਿੱਤੀਆਂ ਜਾਣਗੀਆਂ।

8. ਇੱਕ ਹੋਰ ਵੱਡੇ ਫੈਸਲੇ ਵਿੱਚ, ਆਈਸੀਸੀ ਨੇ ਕਿਹਾ ਕਿ 30-ਗਜ ਦੇ ਘੇਰੇ ਤੋਂ ਬਾਹਰ ਇੱਕ ਫੀਲਡਰ ਨੂੰ ਘੱਟ ਰੱਖਣ ਲਈ ਜੁਰਮਾਨਾ ਹੁਣ ਵਨ-ਡੇ ਵਿੱਚ ਵੀ ਲਾਗੂ ਕੀਤਾ ਜਾਵੇਗਾ ਕਿਉਂਕਿ ਟੀ-20 ਵਿੱਚ ਓਵਰ ਰੇਟ ਹੌਲੀ ਹੋ ਜਾਂਦਾ ਹੈ। ਆਈਸੀਸੀ ਨੇ ਕਿਹਾ, 'ਹੌਲੇ ਓਵਰਾਂ ਲਈ ਮੈਚਾਂ ਦੌਰਾਨ ਦਿੱਤੇ ਗਏ ਜੁਰਮਾਨੇ ਹੁਣ ਵਨਡੇ ਵਿੱਚ ਵੀ ਲਾਗੂ ਹੋਣਗੇ। ਹਾਲਾਂਕਿ, ਇਹ ਨਿਯਮ ਆਈਸੀਸੀ ਪੁਰਸ਼ ਵਿਸ਼ਵ ਕੱਪ ਸੁਪਰ ਲੀਗ 2023 ਤੋਂ ਬਾਅਦ ਲਾਗੂ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News