ਗਲਤੀ ਸੀ ਪਰ ਫੈਸਲੇ ਦਾ ਅਫਸੋਸ ਨਹੀਂ ਰਹੇਗਾ : ਧਰਮਸੇਨਾ

Sunday, Jul 21, 2019 - 06:37 PM (IST)

ਗਲਤੀ ਸੀ ਪਰ ਫੈਸਲੇ ਦਾ ਅਫਸੋਸ ਨਹੀਂ ਰਹੇਗਾ : ਧਰਮਸੇਨਾ

ਸਪੋਰਟਸ ਡੈਸਕ : ਸ਼੍ਰੀਲੰਕਾ ਦੇ ਤਜ਼ਰਬੇਕਾਰ ਅੰਪਾਇਰ ਕੁਮਾਰ ਧਰਮਸੇਨਾ ਨੇ ਮੰਨਿਆ ਕਿ ਵਿਸ਼ਵ ਕੱਪ ਫਾਈਨਲ ਵਿਚ ਆਖਰੀ ਓਵਰ ਵਿਚ ਓਵਰ ਥ੍ਰੋਅ 'ਤੇ ਇੰਗਲੈਂਡ ਨੂੰ 5 ਦੀ ਵਜਾਏ 6 ਦੌੜਾਂ ਦੇਣਾ ਇਕ ਗਲਤੀ ਸੀ ਪਰ ਉਸ ਨੂੰ ਇਸ ਫੈਸਲੇ ਦਾ ਕਦੇ ਅਫਸੋਸ ਨਹੀਂ ਰਹੇਗਾ। ਧਰਮਸੇਨਾ ਨੇ ਸ਼੍ਰੀਲੰਕਾ ਦੇ ਅਖਬਾਰ ਸੰਡੇ ਟਾਈਮਸ ਨੂੰ ਕਿਹਾ, ''ਇੰਗਲੈਂਡ ਨੂੰ 6 ਦੌੜਾਂ ਦੇਣਾ ਇਕ ਸਾਮੂਹਿਕ ਫੈਸਲਾ ਸੀ ਅਤੇ ਮੈਂ ਇਹ ਫੈਸਲਾ ਸਕੁਏਅਰ ਲੈੱਗ ਅੰਪਾਇਰ ਮਰਾਇਸ ਇਰਸਮਸ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਸੀ ਅਤੇ ਸਾਡੀ ਗੱਲਬਾਤ ਉਸ ਦਿਨ ਮੈਚ ਅਧਿਕਾਰੀਆਂ ਨੇ ਸੁਣੀ ਸੀ।''

PunjabKesari

ਸ਼੍ਰੀਲੰਕਾਈ ਅੰਪਾਇਰ ਨੇ ਨਾਲ ਹੀ ਕਿਹਾ ''ਲੋਕਾਂ ਲਈ ਟੀਵੀ ਰੀ ਪਲੇਅ ਦੇਖਣ ਤੋਂ ਬਾਅਦ ਟਿੱਪਣੀ ਕਰਨਾ ਕਾਫੀ ਆਸਾਨ ਹੁੰਦਾ ਹੈ। ਮੈਂ ਹੁਣ ਜਦੋਂ ਟੀਵੀ 'ਤੇ ਰੀ ਪਲੇਅ ਦੇਖਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਇਹ ਇਕ ਗਲਤੀ ਸੀ  ਪਰ ਸਾਡੇ ਕੋਲ ਮੈਦਾਨ 'ਤੇ ਰੀ ਪਲੇਅ ਦੇਖਣ ਦੀ ਸੁਵਿਧਾ ਨਹੀਂ ਹੁੰਦੀ। ਮੈਂ ਇਹ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਜੋ ਫੈਸਲਾ ਕੀਤਾ ਉਸਦਾ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ। ਆਈ. ਸੀ. ਸੀ. ਨੇ ਤਾਂ ਉਸ ਦਿਨ ਕੀਤੇ ਮੇਰੇ ਫੈਸਲੇ ਦੀ ਸ਼ਲਾਘਾ ਕੀਤੀ ਹੈ।''

PunjabKesari


Related News