ਰੈਨਾ ਤੇ ਧੋਨੀ ਵਿਚਾਲੇ ਕਮਰੇ ਨੂੰ ਲੈ ਕੇ ਹੋਇਆ ਸੀ ਵਿਵਾਦ!

Monday, Aug 31, 2020 - 11:53 PM (IST)

ਰੈਨਾ ਤੇ ਧੋਨੀ ਵਿਚਾਲੇ ਕਮਰੇ ਨੂੰ ਲੈ ਕੇ ਹੋਇਆ ਸੀ ਵਿਵਾਦ!

ਨਵੀਂ ਦਿੱਲੀ– ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਅਚਾਨਕ ਦੁਬਈ ਤੋਂ ਵਾਪਸ ਆਉਣ ਦੇ ਪਿੱਛੇ ਪਹਿਲਾਂ ਨਿੱਜੀ ਕਾਰਣ ਦੱਸਿਆ ਜਾ ਰਿਹਾ ਸੀ ਪਰ ਹੁਣ ਇਸ ਮਾਮਲੇ ਵਿਚ ਇਕ ਨਵਾਂ ਐਂਗਲ ਸਾਹਮਣੇ ਆ ਰਿਹਾ ਹੈ ਕਿ ਰੈਨਾ ਦੁਬਈ ਵਿਚ ਉਸ ਨੂੰ ਹੋਟਲ ਵਿਚ ਮਿਲੇ ਕਮਰੇ ਤੋਂ ਨਾਰਾਜ਼ ਸੀ ਤੇ ਇਸ ਨੂੰ ਲੈ ਕੇ ਉਸਦੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਬਹਿਸਬਾਜ਼ੀ ਵੀ ਹੋ ਗਈ ਸੀ। ਰੈਨਾ ਦੇ ਅਚਾਨਕ ਵਤਨ ਪਰਤਣ 'ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਮਾਲਕ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਨੇ ਵੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਹੈ ਕਿ ਰੈਨਾ ਦੁਬਈ ਪਹੁੰਚਣ ਤੋਂ ਬਾਅਦ ਤੋਂ ਹੀ ਵੱਖ-ਵੱਖ ਗੱਲਾਂ ਲਈ ਸ਼ਿਕਾਇਤ ਕਰਦਾ ਰਿਹਾ ਸੀ ਹਾਲਾਂਕਿ ਕਪਤਾਨ ਧੋਨੀ ਨੇ ਸ਼੍ਰੀਨਵਾਸਨ ਨੂੰ ਭਰੋਸਾ ਦਿਵਾਇਆ ਹੈ ਕਿ ਟੀਮ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ ਤੇ ਸਭ ਕੁਝ ਕੰਟਰੋਲ ਵਿਚ ਹੈ।

PunjabKesari
ਰੈਨਾ ਦੇ ਪਰਤਣ ਦੇ ਪਿੱਛੇ ਟੀਮ ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਵੀ ਟਵੀਟ ਕਰਕੇ ਪਰਤਣ ਨੂੰ ਨਿੱਜੀ ਕਾਰਣ ਦੱਸਿਆ ਸੀ ਪਰ ਇਸ ਵਿਚਾਲੇ ਇਹ ਗੱਲ ਵੀ ਸਾਹਮਣੇ ਆਈ ਸੀ ਕਿ 19-20 ਅਗਸਤ ਦੀ ਰਾਤ ਨੂੰ ਪਠਾਨਕੋਟ ਦੇ ਥਰਿਆਲ ਪਿੰਡ ਵਿਚ ਜਿਸ ਸਰਕਾਰੀ ਠੇਕੇਦਾਰ ਦੀ ਹੱਤਿਆ ਕਰਕੇ ਘਰ ਵਿਚ ਲੁੱਟਮਾਰ ਕੀਤੀ ਗਈ ਸੀ, ਉਹ ਕ੍ਰਿਕਟਰ ਸੁਰੇਸ਼ ਰੈਨਾ ਦਾ ਫੁੱਫੜ ਅਸ਼ੋਕ ਕੁਮਾਰ (58) ਸੀ। ਰੈਨਾ ਨੂੰ ਇਸ ਪਰਿਵਾਰਿਕ ਲੋੜ ਦੇ ਕਾਰਣ ਵਤਨ ਪਰਤਣਾ ਪਿਆ।
ਇਸ ਵਿਚਾਲੇ ਇਹ ਖਬਰ ਵੀ ਆਈ ਕਿ ਰੈਨਾ ਨੇ ਕਿਹਾ ਹੈ ਕਿ ਉਸ ਦੇ ਲਈ ਬੱਚਿਆਂ ਦੀ ਸਿਹਤ ਸਭ ਤੋਂ ਵੱਡੀ ਪਹਿਲ ਹੈ ਤੇ ਸੀ. ਐੱਸ. ਕੇ. ਵਿਚ ਅਚਾਨਕ ਕੋਵਿਡ-19 ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਉਹ ਥੋੜਾ ਘਬਰਾ ਗਿਆ ਸੀ ਤੇ ਉਸ ਨੇ ਵਤਨ ਪਰਤਣ ਦਾ ਫੈਸਲਾ ਕੀਤਾ ਪਰ ਹੁਣ ਸਭ ਤੋਂ ਵੱਡਾ ਐਂਗਲ ਸਾਹਮਣੇ ਆ ਰਿਹਾ ਹੈ ਕਿ ਦੁਬਈ ਵਿਚ ਹੋਟਲ ਵਿਚ ਰੈਨਾ ਨੂੰ ਜਿਹੜਾ ਕਮਰਾ ਮਿਲਿਆ ਸੀ, ਉਸ ਵਿਚ ਬਾਲਕਾਨੀ ਨਹੀਂ ਸੀ ਜਦਕਿ ਕਪਤਾਨ ਧੋਨੀ ਨੂੰ ਬਾਲਕਾਨੀ ਵਾਲਾ ਕਮਰਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਉਸਦੀ ਧੋਨੀ ਦੇ ਨਾਲ ਬਹਿਸਬਾਜ਼ੀ ਵੀ ਹੋਈ ਸੀ।
PunjabKesari


author

Gurdeep Singh

Content Editor

Related News