ਧੋਨੀ ਦੇ ਸੰਨਿਆਸ ਬਾਰੇ 'ਚ ਸਾਨੂੰ ਕੁਝ ਨਹੀਂ ਦੱਸਿਆ ਹੈ : ਕੋਹਲੀ
Thursday, Jul 11, 2019 - 12:08 AM (IST)

ਮਾਨਚੈਸਟਰ— ਭਾਰਤੀ ਕਪਤਾਨ ਵਿਰਾਟ ਕੋਹਲੀ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦੇ ਬਾਰੇ 'ਚ ਬੁੱਧਵਾਰ ਨੂੰ ਇੱਥੇ ਕਿਹਾ ਕਿ ਇਸ ਅਨੁਭਵੀ ਵਿਕਟਕੀਪਰ ਬੱਲੇਬਾਜ਼ ਨੇ ਭਵਿੱਖ ਦੀਆਂ ਆਪਣੀਆਂ ਯੋਜਨਾਵਾਂ ਦੇ ਵਾਰੇ 'ਚ ਉਨ੍ਹਾਂ ਨੇ ਅਜੇ ਤਕ ਕੁਝ ਨਹੀਂ ਦੱਸਿਆ ਹੈ। ਧੋਨੀ ਨੇ ਭਾਰਤ ਦੀ ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ 18 ਦੌੜਾਂ ਨਾਲ ਹਾਰ 'ਚ 72 ਗੇਂਦਾਂ 'ਤੇ 50 ਦੌੜਾਂ ਬਣਾਈਆਂ ਤੇ ਕਪਤਾਨ ਨੇ ਫਿਰ ਤੋਂ ਵਿਚ ਦੇ ਓਵਰਾਂ 'ਚ ਇਸ ਵਿਕਟਕੀਪਰ ਬੱਲੇਬਾਜ਼ ਦੀ ਧੀਮੀ ਬੱਲੇਬਾਜ਼ੀ ਦੇ ਉਸਦਾ ਬਚਾਅ ਕੀਤਾ। ਕੋਹਲੀ ਤੋਂ ਪੁੱਛਿਆ ਗਿਆ ਕਿ ਧੋਨੀ ਨੇ ਉਸ ਨੂੰ ਭਵਿੱਖ ਦੀਆਂ ਆਪਣੀਆਂ ਯੋਜਨਾਵਾਂ ਦੇ ਵਾਰੇ 'ਚ ਕੁਝ ਦੱਸਿਆ ਹੈ ਕਿਉਂਕਿ ਵੈਸਟਇੰਡੀਜ਼ ਦੌਰੇ ਦੇ ਲਈ ਜਲਦ ਹੀ ਟੀਮ ਦਾ ਐਲਾਨ ਕੀਤਾ ਜਾਵੇਗਾ, ਭਾਰਤੀ ਕਪਤਾਨ ਨੇ ਕਿਹਾ ਕਿ ਨਹੀਂ। ਉਨ੍ਹਾਂ ਨੇ ਅਜੇ ਤਕ ਮੈਨੂੰ ਕੁਝ ਨਹੀਂ ਦੱਸਿਆ ਹੈ।
ਧੋਨੀ ਨੇ ਜਦੋਂ ਕ੍ਰੀਜ਼ 'ਤੇ ਕਦਮ ਰੱਖਿਆ ਤਾਂ ਸਕੋਰ ਪੰਜ ਵਿਕਟਾਂ 'ਤੇ 71 ਦੌੜਾਂ ਸੀ ਤੇ ਉਨ੍ਹਾਂ ਨੇ ਰਵਿੰਦਰ ਜਡੇਜਾ ਦੇ ਨਾਲ ਮਿਲ ਕੇ ਇਕ ਸਮੇਂ ਟੀਮ ਦੀਆਂ ਉਮੀਦਾਂ ਜਗਾ ਦਿੱਤਾ ਸੀ। ਕੋਹਲੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਧੋਨੀ ਨੇ ਇਕ ਪਾਸਾ ਸੰਭਾਲ ਕੇ ਜਡੇਜਾ ਨੂੰ ਖੁੱਲ ਕੇ ਖੇਡਣ ਦੀ ਛੂਟ ਦਿੱਤੀ। ਉਨ੍ਹਾਂ ਠੀਕ ਤਰੀਕੇ ਨਾਲ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਟੀਮ ਦੀ ਸਥਿਤੀ ਦੇ ਅਨੁਸਾਰ ਖਾਸ ਭੂਮਿਕਾ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਉਸ ਤਰੀਕੇ ਨਾਲ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਉਸ ਸਥਿਤੀ 'ਚ ਸੈਂਕੜੇ ਵਾਲੀ ਸਾਂਝੇਦਾਰੀ ਬਣਾਈ। ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਬਾਹਰ ਬੈਠ ਕੇ ਆਲੋਚਨਾ ਕਰਨਾ ਆਸਾਨ ਹੁੰਦਾ ਹੈ।