ਅੰਡਰਟੇਕਰ ਨੇ ਮੰਨਿਆ-ਮੈਂ ਭੁਲੱਕੜ ਹਾਂ

Wednesday, Sep 02, 2020 - 03:40 AM (IST)

ਅੰਡਰਟੇਕਰ ਨੇ ਮੰਨਿਆ-ਮੈਂ ਭੁਲੱਕੜ ਹਾਂ

ਨਵੀਂ ਦਿੱਲੀ- 55 ਸਾਲ ਦਾ ਅੰਡਰਟੇਕਰ ਇਕ ਨਵੀਂ ਇੰਟਰਵਿਊ ਕਾਰਣ ਚਰਚਾ ਵਿਚ ਹੈ, ਜਿਸ ਵਿਚ ਉਸ ਨੇ ਖੁਦ ਨੂੰ ਭੁਲੱਕੜ ਮੰਨਿਆ ਹੈ। 30 ਸਾਲ ਤਕ ਡਬਲਯੂ. ਡਬਲਯੂ. ਈ. ਦੇ ਮਹਾਨ ਸੁਪਰ ਸਟਾਰ ਵਿਚੋਂ ਇਕ ਰਹੇ ਅੰਡਰਟੇਕਰ ਨੂੰ ਸੱਟਾਂ ਦੀ ਵਜ੍ਹਾ ਨਾਲ ਖੇਡ ਤੋਂ ਦੂਰ ਹੋਣਾ ਪਿਆ। 2014 ਦੀ ਰੇਸਲਮੇਨੀਆ ਵਿਚ ਬ੍ਰਾਕ ਲੇਸਨਰ ਤੋਂ ਮਿਲੀ ਹਾਰ ਦੇ ਬਾਰੇ ਵਿਚ ਉਸ ਨੂੰ ਕੁਝ ਯਾਦ ਨਹੀਂ। ਅੰਡਰਟੇਕਰ ਨੇ ਕਿਹਾ ਕਿ ਹਾਰ ਤੋਂ ਬਾਅਦ ਉਹ ਹਸਪਤਾਲ ਵਿਚ ਦਾਖਲ ਹੋਇਆ। ਉਸ ਨੂੰ ਦੁਪਹਿਰ 3.30 ਵਜੇ ਤੋਂ ਬਾਅਦ ਅਗਲੇ ਦਿਨ ਸਵੇਰੇ 4 ਵਜੇ ਹੋਸ਼ ਆਈ। ਮੇਰਾ ਉਹ ਮੈਚ ਬ੍ਰਾਕ ਦੇ ਨਾਲ ਸੀ, ਇਸ ਵਿਚ ਹੋਇਆ ਕੀ, ਇਹ ਮੈਨੂੰ ਯਾਦ ਨਹੀਂ ਹੈ। ਮੈਂ ਯਾਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕੁਝ ਯਾਦ ਨਹੀਂ ਆ ਰਿਹਾ। ਇਸ ਮੈਚ ਤੋਂ ਬਾਅਦ ਮੇਰੇ ਆਤਮਵਿਸ਼ਵਾਸ ਨੂੰ ਠੇਸ ਪਹੁੰਚੀ। ਮੇਰੇ ਦਿਮਾਗ ਵਿਚ ਤਦ ਕੁਝ ਵੀ ਨਹੀਂ ਆਇਆ। ਮੈਨੂੰ ਵੀ ਨਹੀਂ ਲੱਗਦਾ ਕਿ ਕੋਈ ਵੀ ਅਸਲ ਵਿਚ ਜਾਣਦਾ ਸੀ ਕਿ ਉਸ ਸਮੇਂ ਕੀ ਹੋਇਆ।

PunjabKesari
ਜ਼ਿਕਰਯੋਗ ਹੈ ਕਿ ਅੰਡਰਟੇਕਰ 'ਤੇ ਮਈ ਵਿਚ ਡਬਲਯੂ. ਡਬਲਯੂ. ਈ. ਨੇ ਡਾਕੂਮੈਂਟਰੀ ਰਿਲੀਜ਼ ਕੀਤੀ ਸੀ, ਜਿਸ ਦੇ ਪੰਜ ਰੋਮਾਂਚਕ ਐਪੀਸੋਡ ਸਨ। ਅੰਡਰਟੇਕਰ ਦੀ ਪਤਨੀ ਮਿਸ਼ੇਲ ਮੈਕਕੂਲ ਨੇ ਕਿਹਾ ਕਿ ਉਸ ਦਿਨ ਪਤੀ ਨੂੰ ਆਪਣਾ ਨਾਂ ਤੱਕ ਯਾਦ ਨਹੀਂ ਸੀ। ਅੰਡਰਟੇਕਰ ਨੇ ਕਿਹਾ ਕਿ ਉਸ ਹਾਰ ਤੋਂ ਬਾਹਰ ਨਿਕਲਣ ਵਿਚ ਸਭ ਤੋਂ ਵੱਡਾ ਯੋਗਦਾਨ ਟ੍ਰਿਪਲ ਐੱਚ ਦਾ ਰਿਹਾ। ਹਾਰ ਤੋਂ ਬਾਅਦ ਮੈਂ ਬਾਹਰ ਜਾਣ ਲਈ ਤਿਆਰ ਸੀ। ਅੰਦਰੂਨੀ ਸ਼ੱਕ ਨਾਲ ਭਰਿਆ ਸੀ। ਤਦ ਟ੍ਰਿਪਲ ਐੱਚ ਮੇਰੇ ਕੋਲ ਆਇਆ ਤੇ ਕਿਹਾ ਕਿ ਯਾਦ ਰੱਖੋ ਕਿ ਤੁਸੀਂ ਕੌਣ ਹੋ। ਉਸ ਨੇ ਮੇਰਾ ਹੌਸਲਾ ਵਧਾਇਆ।


author

Gurdeep Singh

Content Editor

Related News