ਪਤਨੀ ਨੇ 53 ਗੇਂਦਾਂ ''ਚ ਲਾਇਆ ਸੈਂਕੜਾ ਤਾਂ ਪਤੀ ਨੇ ਵੀ ਦੂਜੀ ਗੇਂਦ ''ਤੇ ਬੱਲੇਬਾਜ਼ ਨੂੰ ਭੇਜਿਆ ਪਵੇਲੀਅਨ

11/03/2019 4:49:14 PM

ਨਵੀਂ ਦਿੱਲੀ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਅਤੇ ਉਸ ਦੀ ਪਤਨੀ ਹੀਲੀ ਦੋਵੇਂ ਹੀ ਮੈਚ ਜੇਤੂ ਖਿਡਾਰੀ ਹਨ ਅਤੇ ਜ਼ਿਆਦਾਤਰ ਆਪਣੇ ਪ੍ਰਦਰਸ਼ਨ ਦੀ ਵਜ੍ਹਾ ਤੋਂ ਸੁਰਖੀਆਂ 'ਚ ਰਹਿੰਦੇ ਹਨ। ਐਤਵਾਰ ਨੂੰ ਕੁਝ ਅਜਿਹਾ ਹੋਇਆ ਕਿ ਦੋਵੇਂ ਪਤੀ-ਪਤਨੀ ਆਪਣੀ-ਆਪਣੀ ਟੀਮਾਂ ਲਈ ਟੀ-20 ਮੈਚ ਖੇਡ ਰਹੇ ਸੀ ਅਤੇ ਸਟਾਰਕ ਅਤੇ ਐਲਿਸਾ ਹੀਲੀ ਦੋਵਾਂ ਨੇ ਹੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰੀਆਂ। ਐਲਿਸਾ ਹੀਲੀ ਨੇ ਮਹਿਲਾ ਬਿਗ ਬੈਸ਼ ਲੀਗ ਵਿਚ ਸੈਂਕੜਾ ਠੋਕਿਆ, ਉੱਥੇ ਹੀ ਉਸ ਦੇ ਪਤੀ ਮਿਚੇਲ ਸਟਾਰਕ ਨੇ ਪਾਕਿਸਤਾਨ ਖਿਲਾਫ ਪਹਿਲੇ ਟੀ-20 ਮੈਚ ਵਿਚ ਦੂਜੀ ਗੇਂਦ 'ਤੇ ਵਿਕਟ ਹਾਸਲ ਕੀਤਾ।

ਐਲਿਸਾ ਹੀਲੀ ਦਾ ਕਹਿਰ
PunjabKesari

ਐਲਿਸਾ ਹੀਲੀ ਨੇ ਮਹਿਲਾ ਬਿਗ ਬੈਸ਼ ਲੀਗ ਵਿਚ ਮੇਲਬੋਰਨ ਸਟਾਰਸ ਦੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਾਈ। ਸਿਡਨੀ ਸਿਕਸਰਸ ਦੀ ਵਿਕਟਕੀਪਰ ਅਤੇ ਓਪਨਰ ਐਲਿਸਾ ਨੇ ਸਿਰਫ 52 ਗੇਂਦਾਂ 'ਤੇ ਸੈਂਕੜਾ ਲਗਾਇਆ। ਉਸ ਨੇ 53 ਗੇਂਦਾਂ 'ਤੇ ਅਜੇਤੂ 106 ਦੌੜਾਂ ਬਣਾਈਆਂ। ਉਸ ਦੇ ਨਾਲ ਐਲਿਸ ਪੈਰੀ ਨੇ ਅਜੇਤੂ 87 ਦੌੜਾਂ ਬਣਾਈਆਂ ਅਤੇ ਦੋਵਾਂ ਨੇ ਆਪਣੀ ਟੀਮ ਨੂੰ 199 ਦੌੜਾਂ ਤਕ ਪਹੁੰਚਾਇਆ। ਮੇਲਬੋਰਨ ਸਟਾਰਸ ਦੀ ਟੀਮ ਸਿਡਨੀ ਸਿਕਸਰਸ ਦਾ ਇਕ ਵੀ ਵਿਕਟ ਨਹੀਂ ਡਿੱਗਿਆ।

ਮਿਚੇਲ ਸਟਾਰਕ ਦੀ ਦਮਦਾਰ ਗੇਂਦਬਾਜ਼ੀ
PunjabKesari
ਜਿੱਥੇ ਐਲਿਸਾ ਨੇ ਆਪਣੀ ਬੱਲੇਬਾਜ਼ੀ ਨਾਲ ਵਿਰੋਧੀ ਟੀਮ 'ਤੇ ਕਹਿਰ ਢਾਇਆ ਉੱਥੇ ਹੀ ਪਤੀ ਮਿਚੇਲ ਸਟਾਰਕ ਨੇ ਆਸਟਰੇਲੀਆ ਲਈ ਖੇਡਦਿਆਂ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਿਖਾਈ। ਪਾਕਿਸਤਾਨ ਖਿਲਾਫ ਸਿਡਨੀ ਵਿਚ ਖੇਡ ਰਹੇ ਪਹਿਲੇ ਟੀ-20 ਮੈਚ ਵਿਚ ਸਟਾਰਕ ਨੇ ਆਸਟਰੇਲੀਆ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ। ਉਸ ਨੇ ਮੈਚ ਦੀ ਦੂਜੀ ਹੀ ਗੇਂਦ 'ਤੇ ਆਪਣੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਸਟਾਰਕ ਨੇ ਦੂਜੀ ਗੇਂਦ 'ਤੇ ਫਖਰ ਜਮਾਂ ਨੂੰ ਜ਼ੀਰੋ 'ਤੇ ਆਊਟ ਕਰ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਮਿਚੇਲ ਸਟਾਰਕ ਨੇ ਇਸ ਮੁਕਾਬਲੇ


Related News