ਇਕ ਵਾਰ ਫਿਰ ਦੇਖਣ ਨੂੰ ਮਿਲੀ ਖਰਾਬ ਅੰਪਾਇਰਿੰਗ, ਮਯੰਕ ਨੂੰ ਦਿੱਤਾ ਗਿਆ ਸੀ ਗਲਤ ਆਊਟ (ਵੀਡੀਓ)

08/31/2019 1:53:37 PM

ਸਪੋਰਸਟ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਟੈਸਟ ਅਤੇ ਆਖਰੀ ਮੈਚ ਜਮੈਕਾ ਦੇ ਸਬੀਨਾ ਪਾਰਕ ਕ੍ਰਿਕਟ ਸਟੇਡੀਅਮ ’ਚ ਖੇਡੀਆ ਜਾ ਰਿਹਾ ਹੈ। ਇਸ ਦੂਜੇ ਟੈਸਟ ਮੈਚ ’ਚ ਟਾਸ ਵੈਸਟਇੰਡੀਜ਼ ਨੇ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਦੇ ਮਯੰਕ ਅੱਗਰਵਾਲ ਨੇ ਸ਼ਾਨਦਾਰ ਅਰਧ ਸੈਂਕੜਾ ਲਾਇਆ।   

PunjabKesari ਇਸ ਮੈਚ ’ਚ ਭਾਰਤੀ ਟੀਮ ਦੀ ਪਾਰੀ ਦਾ 40ਵਾਂ ਓਵਰ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਪਹਿਲੀ ਹੀ ਗੇਂਦ ’ਤੇ ਮਯੰਕ ਅੱਗਰਵਾਲ ਖਿਲਾਫ ਆਊਟ ਦੀ ਇਕ ਤੇਜ਼ ਅਪੀਲ ਹੋਈ ਅਤੇ ਅੰਪਾਇਰ ਪਾਲ ਰਾਇਫਲ ਨੇ ਆਊਟ ਦੇ ਦਿੱਤਾ। ਅੰਪਾਇਰ ਪਾਲ ਰਾਇਫਲ ਨੇ ਬਹੁਤ ਜਲਦੀ ਆਪਣੀ ਉਂਗਲੀ ਚੁੱਕ ਦਿੱਤੀ ਸੀ। ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਅਜੇ ਚੰਗੀ ਤਰ੍ਹਾਂ ਅਪੀਲ ਵੀ ਨਹੀਂ ਕੀਤੀ ਸੀ। ਉਸ ਸਮੇਂ ਮਯੰਕ ਅੱਗਰਵਾਲ 53 ਦੌੜਾਂ ਬਣਾ ਕੇ ਖੇਡ ਰਹੇ ਸਨ। PunjabKesari ਅੰਪਾਇਰ ਪਾਲ ਦੇ ਇਸ ਫੈਸਲੇ ਵਿਰੁਧ ਮਯੰਕ ਅੱਗਰਵਾਲ ਨੇ ਜਲਦ ਹੀ ਡੀ. ਆਰ. ਐੱਸ. ਲੈ ਲਿਆ। ਜਦੋਂ ਤੀਜੇ ਅੰਪਾਇਰ ਨੇ ਰਿਪਲੇਅ ਵੇਖਿਆ, ਤਾਂ ਅਲਟਰਾ ਐੱਜ ਤੋਂ ਇਹ ਸਾਫ਼ ਪਤਾ ਚੱਲ ਰਿਹਾ ਸੀ, ਕਿ ਗੇਂਦ ਅਤੇ ਬੱਲੇ ਦਾ ਆਪਸ ’ਚ ਕੋਈ ਸੰਪਰਕ ਨਹੀਂ ਹੋਇਆ ਸੀ। ਅੰਪਾਇਰ ਪਾਲ ਰਾਇਫਲ ਨੂੰ ਆਪਣਾ ਫੈਸਲਾ ਬਦਲਨਾ ਪਿਆ ਅਤੇ ਮਯੰਕ ਅੱਗਰਵਾਲ ਨੂੰ ਨਾਟ ਆਊਟ ਦਿੱਤਾ ਗਿਆ। ਹਾਲਾਂਕਿ ਇਸ ਜੀਵਨਦਾਨ ਦਾ ਮਯੰਕ ਅੱਗਰਵਾਲ ਕੁਝ ਖਾਸ ਫਾਇਦਾ ਨਹੀਂ ਲੈ ਸਕੇ ਅਤੇ ਇਸ ਘਟਨਾ ਤੋਂ ਬਾਅਦ ਆਪਣੀ ਪਾਰੀ ’ਚ ਸਿਰਫ 2 ਦੌੜਾਂ ਹੋਰ ਜੋੜ ਕੇ ਉਹ 55 ਦੌੜਾਂ ’ਤੇ ਆਊਟ ਹੋ ਗਏ।


Related News