ਸ਼੍ਰੀਲੰਕਾ ਬੋਰਡ ਦਸੰਬਰ ''ਚ ਸ਼ੁਰੂ ਕਰੇਗਾ ਟੀ-10 ਟੂਰਨਾਮੈਂਟ

09/09/2020 11:13:58 PM

ਕੋਲੰਬੋ- ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨਵੰਬਰ 'ਚ ਸ਼ੁਰੂਆਤੀ ਲੰਕਾ ਪ੍ਰੀਮੀਅਰ ਲੀਗ ਦੇ ਆਯੋਜਨ ਦੇ ਬਾਅਦ ਦਸੰਬਰ 'ਚ ਇਕ ਟੀ-10 ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। 'ਡੇਲੀ ਨਿਊਜ਼' ਦੀ ਇਕ ਰਿਪੋਰਟ ਦੇ ਅਨੁਸਾਰ ਸ਼੍ਰੀਲੰਕਾ ਕ੍ਰਿਕਟ ਕਾਰਜਕਾਰੀ ਕਮੇਟੀ ਨੇ ਟੂਰਨਾਮੈਂਟ ਨੂੰ ਪਹਿਲਾਂ ਹੀ ਆਗਿਆ ਦੇ ਦਿੱਤੀ ਹੈ। ਬੁੱਧਵਾਰ ਨੂੰ ਆਈ ਰਿਪੋਰਚ 'ਚ ਕਿਹਾ ਗਿਆ ਹੈ ਕਿ- ਐੱਸ. ਐੱਲ. ਸੀ. ਹੈੱਡਕੁਆਰਟਰ 'ਚ ਕੱਲ ਹੋਈ ਬੈਠਕ ਵਿਚ ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਨਾਲ ਇਸ ਸਾਲ ਦਸੰਬਰ 'ਚ ਸ਼ੁਰੂਆਤ ਟੀ-10 ਟੂਰਨਾਮੈਂਟ ਦੇ ਆਯੋਜਨ ਨੂੰ ਆਗਿਆ ਦੇ ਦਿੱਤੀ ਹੈ।
ਇਸ ਦੇ ਅਨੁਸਾਰ ਨਵੰਬਰ 'ਚ ਲੰਕਾ ਪ੍ਰੀਮੀਅਰ ਲੀਗ ਦੇ ਖਤਮ ਹੋਣ ਤੋਂ ਬਾਅਦ ਸਾਰੇ ਖਿਡਾਰੀ ਇਸ 'ਚ ਖੇਡ ਸਕਣਗੇ ਕਿਉਂਕਿ ਫਿਰ ਕੋਈ ਟੂਰਨਾਮੈਂਟ ਨਹੀਂ ਹੋਵੇਗਾ, ਜਿਸ ਦੇ ਨਤੀਜੇ ਐੱਸ. ਐੱਲ. ਸੀ. ਨੇ ਇਸ ਸਮੇਂ ਇਨ੍ਹਾਂ ਖਿਡਾਰੀਆਂ ਨੂੰ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਤਾਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਸੀਰੀਜ਼ ਦਾ ਫਾਇਦਾ ਮਿਲੇ। ਦੋ ਸਥਾਨਾਂ 'ਤੇ ਆਯੋਜਿਤ ਹੋਣ ਵਾਲੇ ਇਸ ਟੀ-10 ਟੂਰਨਾਮੈਂਟ 'ਚ 8 ਟੀਮਾਂ ਹੋਣਗੀਆਂ, ਜਿਸ 'ਚ ਹਰੇਕ 'ਚ 6 ਵਿਦੇਸ਼ੀ ਖਿਡਾਰੀ ਹਿੱਸਾ ਲੈ ਸਕਣਗੇ।


Gurdeep Singh

Content Editor

Related News