ਅਗਲਾ ਟੀ-20 ਕਪਤਾਨ ਚੋਣਕਾਰ ਹੀ ਚੁਣਨਗੇ : ਸ਼ਾਹ

Monday, Jul 01, 2024 - 08:05 PM (IST)

ਅਗਲਾ ਟੀ-20 ਕਪਤਾਨ ਚੋਣਕਾਰ ਹੀ ਚੁਣਨਗੇ : ਸ਼ਾਹ

ਬ੍ਰਿਜਟਾਊਨ, (ਭਾਸ਼ਾ)– ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਸਾਲ ਚੈਂਪੀਅਨਸ ਟਰਾਫੀ ਤੇ ਭਾਰਤ ਦੇ ਕੁਆਲੀਫਾਈ ਕਰਨ ’ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਸੀਨੀਅਰ ਖਿਡਾਰੀ ਹੀ ਖੇਡਣਗੇ ਜਦਕਿ ਅਗਲੇ ਟੀ-20 ਕਪਤਾਨ ਦੇ ਬਾਰੇ ਵਿਚ ਫੈਸਲਾ ਚੋਣਕਾਰ ਕਰਨਗੇ। ਟੂਰਨਾਮੈਂਟ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵਿੰਦਰ ਜਡੇਜਾ ਨੇ ਟੀ-20 ਸਵਰੂਪ ਤੋਂ ਸੰਨਿਆਸ ਲੈ ਲਿਆ ਹੈ। ਸ਼ਾਹ ਨੇ ਕਿਹਾ ਕਿ ਇਨ੍ਹਾਂ ਤਿੰਨੇ ਧਾਕੜਾਂ ਦੇ ਸੰਨਿਆਸ ਦੇ ਨਾਲ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਰਦਿਕ ਪੰਡਯਾ ਨੂੰ ਟੀ-20 ਟੀਮ ਮਦਾ ਕਪਤਾਨ ਬਣਾਏ ਜਾਣ ਦੀ ਸੰਭਾਵਨਾ ’ਤੇ ਸ਼ਾਹ ਨੇ ਕਿਹਾ ਕਿ ਕਪਤਾਨ ਚੋਣ ਕਮੇਟੀ ਚੁਣੇਗੀ ਤੇ ਉਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਅਸੀਂ ਐਲਾਨ ਕਰਾਂਗੇ।
 


author

Tarsem Singh

Content Editor

Related News