ਪੈਰਾਲੰਪਿਕ ਖੇਡਾਂ ’ਚ ਇਕ ਦਹਾਕੇ ਬਾਅਦ ਹੋਵੇਗੀ ਰੂਸੀ ਝੰਡੇ ਤੇ ਰਾਸ਼ਟਰੀ ਗੀਤ ਦੀ ਵਾਪਸੀ

Thursday, Feb 19, 2026 - 12:35 PM (IST)

ਪੈਰਾਲੰਪਿਕ ਖੇਡਾਂ ’ਚ ਇਕ ਦਹਾਕੇ ਬਾਅਦ ਹੋਵੇਗੀ ਰੂਸੀ ਝੰਡੇ ਤੇ ਰਾਸ਼ਟਰੀ ਗੀਤ ਦੀ ਵਾਪਸੀ

ਮਿਲਾਨ- ਰੂਸੀ ਖਿਡਾਰੀ ਇਕ ਦਹਾਕੇ ਤੋਂ ਵੱਧ ਸਮੇਂ ’ਚ ਪਹਿਲੀ ਵਾਰ ਪੈਰਾਲੰਪਿਕ ਸਰਦ ਰੁੱਤ ਖੇਡਾਂ ’ਚ ਆਪਣੇ ਦੇਸ਼ ਦੇ ਝੰਡੇ ਹੇਠ ਮੁਕਾਬਲਾ ਕਰਨਗੇ ਤੇ ਉਸ ਦੇ ਕਿਸੇ ਖਿਡਾਰੀ ਦੇ ਸੋਨ ਤਗਮਾ ਜਿੱਤਣ ’ਤੇ ਤਗਮਾ ਵੰਡ ਸਮਾਰੋਹ ’ਚ ਰੂਸ ਦਾ ਰਾਸ਼ਟਰੀ ਗੀਤ ਵਜਾਇਆ ਜਾਵੇਗਾ। ਇਸ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਈ ਜਿਸ ਦਾ ਮਤਲਬ ਹੈ ਕਿ ਲਾਸ ਏਂਜਲਸ ’ਚ 2028 ’ਚ ਹੋਣ ਵਾਲੀਆਂ ਗਰਮ ਰੁੱਤ ਓਲੰਪਿਕ ਖੇਡਾਂ ਤੋਂ ਕਾਫੀ ਪਹਿਲਾਂ ਓਲੰਪਿਕ ਜਗਤ ’ਚ ਰੂਸ ਤੇ ਉਸ ਦੀ ਰਾਸ਼ਟਰੀ ਪਛਾਣ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ।

ਕੌਮਾਂਤਰੀ ਪੈਰਾਲੰਪਿਕ ਕਮੇਟੀ ਨੇ ਬਿਆਨ ’ਚ ਕਿਹਾ ਕਿ ਰੂਸ ਦੀ ਰਾਸ਼ਟਰੀ ਪੈਰਾਲੰਪਿਕ ਕਮੇਟੀ ਨੂੰ ਆਗਾਮੀ ਮਿਲਾਨ ਕੋਰਟੀਨਾ ਪੈਰਾਲੰਪਿਕ ਖੇਡਾਂ ਲਈ 6 ਸਥਾਨ ਅਲਾਟ ਕੀਤੇ ਗਏ ਹਨ। ਇਹ 2014 ’ਚ ਰੂਸ ਦੇ ਸੋਚੀ ’ਚ ਹੋਈਆਂ ਪੈਰਾਲੰਪਿਕ ਸਰਦ ਰੁੱਤ ਖੇਡਾਂ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਪੈਰਾਲੰਪਿਕ ਖੇਡਾਂ ’ਚ ਰੂਸ ਦਾ ਝੰਡਾ ਲਹਿਰਾਇਆ ਜਾਵੇਗਾ।

ਰੂਸ ’ਤੇ ਪਹਿਲਾਂ ਸਰਕਾਰ ਸਪਾਂਸਰ ਡੋਪਿੰਗ ਪ੍ਰੋਗਰਾਮ ਕਾਰਨ ਪਾਬੰਦੀ ਲਾਈ ਗਈ ਸੀ। ਇਸ ਤੋਂ ਬਾਅਦ 2022 ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਉਸ ਵਿਰੁੱਧ ਪਾਬੰਦੀਆਂ ਜਾਰੀ ਰੱਖੀਆਂ ਗਈਆਂ। ਰੂਸ ਦੇ ਕਰੀਬੀ ਸਹਿਯੋਗੀ ਬੇਲਾਰੂਸ ’ਤੇ ਵੀ 2022 ਤੋਂ ਪਾਬੰਦੀ ਲੱਗੀ ਹੋਈ ਹੈ ਪਰ ਮਿਲਾਨ ਕੋਰਟੀਨਾ ’ਚ ਉਸ ਦੇ ਲਈ 4 ਸਥਾਨ ਉਪਲੱਬਧ ਹੋਣਗੇ। ਮਿਲਾਨ ਕੋਰਟੀਨਾ ਪੈਰਾਲੰਪਿਕ ਖੇਡਾਂ 6 ਤੋਂ 15 ਮਾਰਚ ਤੱਕ ਆਯੋਜਿਤ ਕੀਤੀਆਂ ਜਾਣਗੀਆਂ।
 


author

Tarsem Singh

Content Editor

Related News